ਸਮਰਾਲਾ, 26 ਸਤੰਬਰ (ਪ. ਪ) – ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਕਾਰਜਕਾਰਨੀ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਮੁੱਢਲੇ ਮੈਂਬਰ ਅਵਤਾਰ ਸਿੰਘ ਬਿਲਿੰਗ ਦੇ ਨਾਵਲ ‘ਖਾਲੀ ਖੂਹਾਂ ਦੀ ਕਥਾ’ ਨੂੰ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਯੋਗ ਨਾਲ ਸ਼ੁਰੂ ਕੀਤੇ ਢਾਹਾਂ ਅੰਤਰਰਾਸ਼ਟਰੀ ਪੰਜਾਬੀ ਸਾਹਿਤ ਲਈ ਸਭ ਤੋਂ ਵੱਡੇ ਇਨਾਮ ਭਾਵ 25000 ਡਾਲਰ ਮਿਲਣ ਤੇ ਵਧਾਈ ਪੇਸ਼ ਕੀਤੀ ਗਈ ਅਤੇ ਹਾਜਰ ਮੈਂਬਰਾਂ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਸਭਾ ਦੇ ਸਰਪ੍ਰਸਤ ਪ੍ਰੋ. ਬਲਦੀਪ ਨੇ ਸ. ਬਿਲਿੰਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਮਰਾਲੇ ਇਲਾਕੇ ਦਾ ਨਾਂ ਸੰਸਾਰ ਭਰ ਵਿੱਚ ਪ੍ਰਸਿੱਧ ਹੋ ਗਿਆ। ਸ. ਬਿਲਿੰਗ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ 5 ਨਾਵਲ ਅਤੇ ਕਈ ਕਹਾਣੀ ਸੰਗ੍ਰਹਿ ਪਾਏ ਹਨ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਮੁੱਖ ਤੌਰ ਤੇ ਮੇਘ ਦਾਸ ਜਵੰਦਾ (ਸਟੇਟ ਐਵਾਰਡੀ), ਜੋਗਿੰਦਰ ਸਿੰਘ ਜੋਸ਼, ਪ੍ਰੇਮ ਸਾਗਰ ਸ਼ਰਮਾ, ਬਲਵੀਰ ਬੱਬੀ, ਦਰਸ਼ਨ ਸਿੰਘ ਕੰਗ, ਸੰਦੀਪ ਤਿਵਾੜੀ, ਦੀਪ ਦਿਲਬਰ, ਇੰਦਰਜੀਤ ਸਿੰਘ ਕੰਗ, ਮਨਦੀਪ ਮਾਣਕੀ ਅਤੇ ਸੋਹਣਜੀਤ ਸਿੰਘ ਕੋਟਾਲਾ ਹਾਜਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …