Friday, November 15, 2024

550 ਸਾਲਾ ਪ੍ਰਕਾਸ਼ ਪੁਰ ਦੇ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ – ਸਿਵਲ ਸਰਜਨ

ਟੈਂਟ ਸਿਟੀਜ, ਕੰਟਰੋਲ ਰੂਮ ਤੇ ਹਰ ਐਂਟਰੀ ਪੁਅਇੰਟ ‘ਤੇ ਮਿਲੇਗੀ ਮੈਡੀਕਲ ਸਹੂਲਤ
ਕਪੂਰਥਲਾ, 3 ਅਕਤੂਬਰ (ਪੰਜਾਬ ਪੋਸਟ ਬਿਊਰੋ) – 550 ਸਾਲਾਂ ਪ੍ਰਕਾਸ਼ ਪੁਰਬ ਦੇ ਮੱਦੇਨਜਰ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ PUNJ0311201932ਹੈ।ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਤੇ ਸੰਗਤਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਦੂਰ ਦੁਰ ਤਜ਼ਾਡੇ ਖੇਤਰਾਂ ਤੋਂ ਆਈਆਂ ਸੰਗਤਾਂ ਨੂੰ ਸਿਹਤ ਸੰਬੰਧੀ ਸਹੂਲਤ ਪੱਖੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ।ਡਾ. ਜਸਮੀਤ ਕੌਰ ਬਾਵਾ ਨੇ ਇਹ ਵੀ ਕਿਹਾ ਕਿ ਸਿਹਤ ਵਿਭਾਗ ਸੰਗਤਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹੈ। ਉਨ੍ਹਾਂ ਦੱਸਿਆ ਕਿ 3  ਟੈਂਟ ਸਿਟੀ ਵਿੱਚ ਮੈਡੀਕਲ ਟੀਮਾਂ ਲਗਾਈਆਂ ਗਈਆਂ ਹਨ ਜਿਥੇ ਸੰਗਤਾਂ ਨੂੰ ਉਚ ਦਰਜ਼ੇ ਦੀਆਂ ਸਿਹਤ ਸਹੂਲਤਾਂ ਮੁਹੱਇਆ ਕਰਵਾਈਆਂ ਜਾਣਗੀਆਂ।ਸਿਵਲ ਹਸਪਤਾਲ ਕਪੂਰਥਲਾ, ਸਬ ਡਵੀਜਨਲ ਹਸਪਤਾਲ ਸੁਲਤਾਨਪੁਰ ਲੋਧੀ ਤੇ ਫਗਵਾੜਾ ਵਿਖੇ ਆਧੁਨਿਕ ਮੈਡੀਕਲ ਸੁਵਿਧਾਵਾਂ ਨਾਲ ਲੈਸ ਆਈ.ਸੀ.ਯੂ ਬਣਾਏ ਗਏ ਹਨ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਿਲਿਆਂ ਤੋਂ ਮੈਡੀਕਲ ਸਪੈਸ਼ਲਿਸਟ ਤੇ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵੀ ਸੰਗਤਾਂ ਦੀ ਸਿਹਤ ਸਹੂਲਤ ਲਈ ਬੁਲਾਏ ਗਏ ਹਨ ਜਿਹੜੇ ਕਿ 24 ਘੰਟੇ ਮੈਡੀਕਲ ਸਹੂਲਤ ਮੁਹੱਇਆ ਕਰਵਾਉਣਗੇ।
           ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਤਿੰਨੋ ਟੈੈਂਟ ਸਿਟੀ ਵਿੱਚ ਬੈਡਾਂ ਦੀ ਸਹੂਲਤ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਟੈਂਟ ਸਿਟੀ-1 ਵਿੱਚ 15, ਟੈਂਟ ਸਿਟੀ-2 ਵਿੱਚ 15 ਅਤੇ ਟੈਂਟ ਸਿਟੀ-3 ਵਿੱਚ 60 ਬੈਡਾਂ ਦੀ ਸਹੂਲਤ ਉਪਲੱਬਧ ਹੈ।ਭੀੜ ਭਾੜ ਵਾਲੇ ਖੇਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਨਾਲ ਨਿਪਟਣ ਲਈ ਮੋਬਾਈਲ ਟੂ ਵਹੀਲਰ ਲਗਾਏ ਗਏ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਹਰ ਮੈਡੀਕਲ ਫੈਸੀਲਿਟੀ ਤੇ ਇਕ ਖਾਸ ਤਰ੍ਹਾਂ ਦੀ ਰੈਫਰਲ ਸਲਿੱਪ ਦਿੱਤੀ ਗਈ ਹੈ ਤਾਂ ਜੋ ਕਿਸੇ ਮਰੀਜ ਨੂੰ ਰੈਫਰ ਕਰਨਾ ਹੈ ਤਾਂ ਉਸ ਸਲਿੱਪ ‘ਤੇ ਰੈਫਰ ਕੀਤਾ ਜਾ ਸਕਦਾ ਹੈ ਤੇ ਪ੍ਰਾਈਵੇਟ ਇੰਪੈਨਲਡ ਹਸਪਤਾਲਾਂ ਵਿੱਚ ਇਲਾਜ ਮੁਫਤ ਕੀਤਾ ਜਾਏਗਾ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਸਿਹਤ ਵਿਭਾਗ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨੂੰ ਨਿਪਟਣ ਲਈ ਤਿਆਰ ਹੈ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਿਲਿਆਂ ਤੋਂ ਆਈਆਂ 108 ਐਂਬੂਲੈਸ ਸੇਵਾ ਨੂੰ 23 ਕੰਟਰੋਲ ਰੂਮ, ਪਾਰਕਿੰਗ ਸਾਈਟਸ ਅਤੇ ਐਂਟਰੀ ਪੁਆਇੰਟਸ ਤੇ ਲਗਾਇਆ ਗਿਆ ਹੈ।ਇਹੀ ਨਹੀਂ 6 ਮੈਡੀਕਲ ਮੋਬਾਈਲ ਯੂਨਿਟ ਵੀ ਸੰਗਤਾਂ ਦੀ ਸਹੂਲਤ ਲਈ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਮੁੱਢਲੀ ਮੈਡੀਕਲ ਸਹੂਲਤ ਉਪਲਬੱਧ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ …

Leave a Reply