
ਅੰਮ੍ਰਿਤਸਰ, 27 ਸਤੰਬਰ (ਸਾਜਨ ਮਹਿਰਾ) – ਮੰਦਰਾਂ ਦੀ ਸੁੰਦਰੀਕਰਨ ਮੰਦਰਾਂ ਨੂੰ ਉਜਾੜਨ ਨਾਲ ਨਹੀਂ, ਬਲਕਿ ਵਸਾਊਣ ਨਾਲ ਹੁੰਦੀ ਹੈ।ਮੰਦਰ ਦੇ ਮਹੰਤ ਸ਼ਿਵ ਨਾਥ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਚੀਨ ਭੈਂਰੋਂ ਮੰਦਰ 600 ਸਾਲ ਪੁਰਾਨਾ ਹੈ, ਜਿਥੇ ਹਰ ਰੋਜ ਹਜਾਰਾ ਦੀ ਗਿਣਤੀ ਵਿੱਚ ਲੋਕ ਮੱਥਾ ਟੇਕਦੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪ੍ਰਸ਼ਾਸਨ ਅਤੇ ਕੁੱਝ ਸ਼ਰਾਰਤੀ ਅਨਸਰ ਭੈਂਰੋਂ ਮੰਦਰ ਨੂੰ ਉਜਾੜਨ ਲਈ ਲੱਗੇ ਹੋਏ ਹਨ।ਉਨ੍ਹਾਂ ਕਿਹਾ ਕਿ ਦੂਰਗਿਆਣਾ ਮੰਦਰ ਦੀ ਸੁੰਦੀਕਰਨ ਕਰਨ ਦੇ ਲਈ ਜੋ ਦੂਕਾਨਾਂ ਅਤੇ ਮੰਦਰਾਂ ਨੂੰ ਹਟਾਇਆ ਗਿਆ ਹੈ।ਇਸ ਨਾਲ ਹਿੰਦੂ ਧਰਮ ਦੇ ਲੋਕਾਂ ਦੇ ਮਨਾਂ ਨੂੰ ਬਹੂਤ ਠੇਸ ਪਹੁੰਚੀ ਹੈ।ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ।ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਅਧਿਕਾਰੀ ਬਿਨ੍ਹਾਂ ਦੱਸੇ ਡਿੱਚ ਮਸ਼ੀਨਾਂ ਚਲਾਣੀਆਂ ਸ਼ੁਰੂ ਕਰ ਦਿੰਦੇ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਦੂਰਗਿਆਣਾ ਕਮੇਟੀ ਦੇ ਜਨਰਲ ਸਕੱਤਰ ਰਮੇਸ਼ ਸ਼ਰਮਾ ਖੁਦ ਕਹਿੰਦੇ ਹਨ ਕਿ ਮਹੰਤ ਜੀ ਚਾਹੇ ਜੋ ਮਰਜੀ ਹੋ ਜਾਵੇ ਭੈਂਰੋਂ ਮੰਦਰ ਨੂੰ ਕੂੱਝ ਵੀ ਨਹੀਂ ਹੋਣ ਦਿੱਤਾ ਜਾਵੇਗਾ।ਪਰ ਅੱਜ ਰਮੇਸ਼ ਸ਼ਰਮਾ ਸੂੱਤੇ ਪਏ ਹਨ।ਪ੍ਰਸ਼ਾਸਨ ਬਿਨ੍ਹਾਂ ਕਿਸੇ ਨੂੰ ਦੱਸੇ ਮੰਦਰ ਨੂੰ ਹਟਾਉਣ ਲਈ ਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਮੰਦਰ ਦੇ ਵਿੱਚ ਸਾਰਾ ਦਿਨ ਮੱਥਾ ਟੇਕਣ ਆਉਂਦੀਆਂ ਸੰਗਤਾਂ ਦੇ ਲਈ ਲੰਗਰ ਚੱਲਦਾ ਸੀ, ਜੋ ਕਿ ਉਜਾੜ ਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪਰਮਾਤਮਾ ਦੇ ਸਵਰੂਪ ਨੂੰ ਇਸ਼ਨਾਨ ਕਿਵੇ ਕਰਾਂਵਾਂਗੇ ਅਸੀ ਅਤੇ ਭੋਗ ਕਿਥੇ ਲਗਾਂਵਾਂਗੇ ਅਤੇ ਹਰ ਰੋਜ ਆਉਂਦੇ ਸ਼ਰਧਾਲੂਆਂ ਦੇ ਲਈ ਲੰਗਰ ਕਿਥੇ ਬਣਾਵਾਂਗੇ ਸਾਰਾ ਕੂੱਝ ਤਾਂ ਉਜਾੜ ਕੇ ਰੱਖ ਦਿੱਤਾ ਹੈ ।ਉਨ੍ਹਾਂ ਕਿਹਾ ਕਿ ਪਰਮਾਤਮਾ ਦੇ ਸਵਰੂਪ ਦੇ ਨਾਲ ਖਿਲਵਾੜ ਕਰਨ ਵਾਲਿਆ ਨੂੰ ਕਦੇ ਵੀ ਨਹੀਂ ਬਖਸ਼ਿਆ ਜਾਵੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media