Thursday, November 21, 2024

ਬਜੁਰਗਾਂ ਲਈ 5 ਏਕੜ ਦੀ ਜ਼ਮੀਨ ‘ਤੇ ਜਲਦ ਬਣਾਇਆ ਜਾਵੇਗਾ ਬਿਰਧ ਆਸ਼ਰਮ – ਡੀ.ਸੀ

ਭੀਖੀ /ਮਾਨਸਾ, 20 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਮਾਜ ਦੇ ਸਾਰੇ ਵਰਗਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ PPNJ2111201902ਪੰਜਾਬ ਸਰਕਾਰ ਵਲੋਂ ਰਮਦਿੱਤੇ ਵਾਲਾ ਚੌਂਕ ਨੇੜੇ 5 ਏਕੜ ਰਕਬੇ ਵਿਚ ਬਜ਼ੁਰਗਾਂ ਲਈ ਇਕ ਬਿਰਧ ਆਸ਼ਰਮ ਬਣਾਇਆ ਜਾ ਰਿਹਾ ਹੈ।ਜਿਸ ਵਿਚ 150 ਬਿਸਤਰਿਆਂ ਦੀ ਸਹੂਲਤ ਹੋਵੇਗੀ।
               ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਜਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੀਨੀਅਰ ਸਿਟੀਜ਼ਨਾਂ ਦੀ ਸੀਨੀਅਰ ਸਿਟੀਜਨ ਐਕਟ 2007 ਦੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਨਗਰ ਕੌਂਸਲ ਮਾਨਸਾ ਨੇ 5 ਏਕੜ ਜਮੀਨ ਮੁਫ਼ਤ ਦਿੱਤੀ ਹੈ ਜਿਸ ਵਿਚ ਉਸਾਰੀ ਕੀਤੀ ਗਈ ਹੈ।ਇਸ ਮਹੀਨੇ ਦੇ ਅੰਤ ਤੱਕ ਬਜ਼ੁਰਗਾਂ ਲਈ ਬਿਰਧ ਆਸ਼ਰਮ ਦੀ ਸ਼ੁੁਰੂਆਤ ਹੋਣ ਦੀ ਉਮੀਦ ਹੈ।ਉਨ੍ਹਾਂ ਦੱਸਿਆ ਕਿ ਸਾਰੀਆਂ ਸਹੂਲਤਾਂ ਬਿਨਾਂ ਕਿਸੇ ਕੀਮਤ ਦੇ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।
            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਐਕਟ 2007 ਦੀ ਵੈਲਫੇਅਰ ਤਹਿਤ ਕੋਈ ਵੀ ਬਜ਼ੁਰਗ ਸਬੰਧਤ ਖੇਤਰ ਦੇ ਐਸ.ਡੀ.ਐਮ ਕੋਲ ਸ਼ਿਕਾਇਤ ਕਰ ਸਕਦਾ ਹੈ।ਇਸ ਮੌਕੇ ਐਸ.ਡੀ.ਐਮ ਆਦਿੱਤਯ ਡੇਚਲਵਾਲ, ਐਸ.ਡੀ.ਐਮ ਸਰਦੂਲਗੜ੍ਹ ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ ਨਵਦੀਪ ਕੁਮਾਰ ਐਸ.ਡੀ.ਐਮ (ਮਾਨਸਾ ਦਾ ਚਾਰਜ), ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਐਸ.ਪੀ (ਐਚ) ਸਤਨਾਮ ਸਿੰਘ, ਜੀ.ਐਲ ਜਿੰਦਲ, ਰਾਜ ਕੁਮਾਰ ਗਰਗ, ਬਾਬੂ ਲਾਲ ਸ਼ਰਮਾ, ਬਲਬੀਰ ਸਿੰਘ ਚਹਿਲ, ਤੀਰਥ ਮਿਤਲ, ਰੁਲਦੂ ਰਾਮ ਬਾਂਸਲ ਮੌਜੂਦ ਸਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply