![ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਉਂਦੇ ਹੋਏ ਗੁਰਿੰਦਰ ਰਿਸ਼ੀ, ਹਰਜਾਪ ਸਿੰਘ ਰਿੰਕੂ, ਧਰਮ ਸਿੰਘ ਠੇਕੇਦਾਰ, ਲਖਵਿੰਦਰ ਸਿੰਘ ਲੱਖਾ ਅਤੇ ਹੋਰ।](http://punjabpost.in/welcome/wp-content/uploads/2014/09/PPN28091412.jpg)
ਅੰਮ੍ਰਿਤਸਰ, 28 ਸਤੰਬਰ (ਸਾਜਨ)- ਸ਼ਹੀਦ ਭਗਤ ਸਿੰਘ ਵੇਲਫੈਅਰ ਕਲੱਬ (ਰਜਿ:) ਪੰਜਾਬ ਦੇ ਚੇਅਰਮੈਨ ਕੋਂਸਲਰ ਗੁਰਿੰਦਰ ਰਿਸ਼ੀ ਦੀ ਅਗਵਾਈ ਵਿੱਚ ਹਰ ਸਾਲ ਦੀ ਤਰਾਂ ਟੈਲੀਫੋਨ ਐਕਸਚੇਂਜ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਦੇ ਦਫਤਰ ਵਿੱਚ ਮਨਾਇਆ ਗਿਆ।ਜਿਸ ਵਿੱਚ ਕੱਲਬ ਦੇ ਸਾਰੇ ਹੀ ਅਹੁਦੇਦਾਰ ਅਤੇ ਵਰਕਰ ਸ਼ਾਮਿਲ ਹੋਏ ਅਤੇ ਉਨਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁੱਲਾਂ ਦੇ ਨਾਲ ਸ਼ਰਧਾਂਜਲੀ ਦਿੱਤੀ।ਇਸ ਮੌਕੇ ਗੁਰਿੰਦਰ ਰਿਸ਼ੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਸਾਡੇ ਦੇਸ਼ ਨੂੰ ਅੰਗਰੇਜਾਂ ਦੀ ਹਕੁਮਤ ਤੋਂ ਅਜਾਦ ਕਰਵਾਊਣ ਲਈ ਕਰੜਾ ਸੰਘਰਸ਼ ਕੀਤਾ ਸੀ ਅਤੇ ਸਾਡੇ ਦੇਸ਼ ਨੂੰ ਅੰਗਰੇਜਾਂ ਦੀ ਤੋਂ ਅਜਾਦ ਕਰਵਾਇਆ।ਉਨਾਂ ਨੇ ਨਸ਼ਿਆਂ ਦੀ ਦਲਦਲ ਵਿੱਚ ਪੁਰੀ ਤਰਾਂ ਫੱਸਦੇ ਜਾ ਰਹੇ ਦੇਸ਼ ਦੇ ਨੌਜਵਾਨ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਹੋ ਕੇ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ।ਉਨ੍ਹਾਂ ਕਿਹਾ ਕਿ 2005 ਤੋਂ ਚੱਲ ਰਹੀ ਸ਼ਹੀਦ ਭਗਤ ਸਿੰਘ ਵੇਲਫੈਅਰ ਫ੍ਰੀ ਡਿਸਪੈਂਸਰੀ ਦਾ ਵੀ ਅੱਜ ਦੁਬਾਰਾ ਉਦਘਾਟਨ ਕੀਤਾ ਗਿਆ ਹੈ।ਜਿਥੇ ਲੋਕਾਂ ਦਾ ਫ੍ਰੀ ਚੈਕਅਪ ਅਤੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪਿਲ ਹੈ ਕਿ ਫ੍ਰੀ ਡਿਸਪੈਂਸਰੀ ਵਿੱਚ ਆਪਣਾ ਲਾਭ ਉਠਾਊਣ।ਅਵਸਰ ‘ਤੇ ਸਰਪ੍ਰੱਸਤ ਧਰਮ ਸਿੰਘ ਠੇਕੇਦਾਰ, ਹਰਜਾਪ ਸਿੰਘ ਰਿੰਕੂ, ਲਖਵਿੰਦਰ ਸਿੰਘ ਲੱਖਾ, ਬਿੰਨੀ, ਗੋਲੂ, ਭੋਲਾ, ਹਰਜੀਤ ਸਿੰਘ, ਬੋਬੀ, ਪੱਪੂ, ਡਾ. ਸੁਸ਼ਮਾ, ਵਿਸ਼ਾਲ ਆਦਿ ਹਾਜਰ ਸਨ।