ਅੰਮ੍ਰਿਤਸਰ, 28 ਸਤੰਬਰ (ਸਾਜਨ)- ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਮਜੀਠਾ ਰੋਡ ਬਾਈਪਾਸ ਵਿਖੇ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ 746ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਅਮਿਤਾ ਜੋਸ਼ੀ, ਡਾ. ਦਵਿੰਦਰ, ਡਾ.ਪੀ ਸਿੰਘ, ਡਾ. ਦੇਵ ਨੇ 160 ਮਰੀਜਾਂ ਦਾ ਚੈਕਅੱਪ ਕੀਤਾ ਅਤੇ 70 ਮਰੀਜਾਂ ਨੂੰ ਫ੍ਰੀ ਐਨਕਾਂ ਵੰਡੀਆਂ ਗਈਆਂ।ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਵ: ਰਮੇਸ਼ ਚੰਦ ਸ਼ਰਮਾ ਦੇ ਆਸ਼ੀਰਵਾਦ ਸਦਕਾ ਹਰ ਹੱਫਤੇ ਲੋਕਾਂ ਦੇ ਲਈ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।ਅਤੇ ਹਰ ਮਹੀਨੇ ਵੱਖ-ਵੱਖ ਇਲਾਕਿਆ ਵਿੱਚ ਰਾਸ਼ਨ ਵੰਡ ਸਮਾਰੋਹ ਕਰਵਾਇਆ ਜਾਂਦਾ ਹੈ, ਤਾਂਕਿ ਗਰੀਬ ਪਰਿਵਾਰਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਾ ਹੋ ਸਕੇ।ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 3 ਅਕਤੂਬਰ ਨੂੰ ਦਸ਼ਹਿਰੇ ਵਾਲੇ ਦਿਨ ਮਹਾਂਕਾਲੀ ਮੰਦਰ ਵਿੱਚ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚਣ।ਇਸ ਮੌਕੇ ਰਾਜੀਵ ਸ਼ਰਮਾ, ਵਿਪਨ ਸ਼ਰਮਾ, ਇੰਦਰਜੀਤ ਸ਼ਰਮਾ, ਸਰਪੰਚ ਸੁਖਰਾਮ, ਰਾਜੇਸ਼ ਢੋਗਰਾ, ਬੀਰ ਦਮਨ ਚੌਹਾਨ, ਮਨੋਹਰ ਕੁਮਾਰ ਆਦਿ ਹਾਜਰ ਸਨ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …