ਡਿਪਟੀ ਡਾਇਰੈਕਟਰ ਸੀ.ਬੀ.ਐਸ.ਈ ਡਾ: ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ
ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਹੋਦਿਆ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਵਲੋਂ ਬਾਲ ਦਿਵਸ ਸਬੰਧੀ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਦੇ ਪਿੰ੍ਰੰਸੀਪਲ ਅਤੇ ਸਹੋਦਿਆ ਸਕੂਲਜ਼ ਕੰਪਲੈਕਸ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਦੀ ਅਗਵਾਈ ਵਿੱਚ ਸਕੂਲ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ: ਮਨਜੀਤ ਸਿੰਘ ਡਿਪਟੀ ਡਾਇਰੈਕਟਰ ਸੀ.ਬੀ.ਐਸ.ਈ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਜੀ.ਟੀ ਰੋਡ ਸਕੂਲ ਦੇ ਮੈਂਬਰ ਇੰਚਾਰਜ ਭਾਗ ਸਿੰਘ ਅਣਖੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਚੇਅਰਮੈਨ ਸਹੋਦਿਆ ਡਾ: ਧਰਮਵੀਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਹਾਰਦਿਕ ਸਵਾਗਤ ਕਰਦੇ ਹੋਏ ‘ਜੀ ਆਇਆਂ’ ਆਖਿਆ। ਇੰਨ੍ਹਾਂ ਸਾਰੇ ਮਹਿਮਾਨਾਂ ਅਤੇ ਸਹੋਦਯਾ ਸਕੂਲਜ਼ ਕੰਪਲੈਕਸ ਦੇ ਅਹੁਦੇਦਾਰਾਂ ਵਲੋਂ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸਕੂਲ ਦੇ ਸੀਨੀਅਰ ਵਿਦਿਆਰਥੀਆਂ ਵਲੋਂ ਗੀਤ, ਭੰਗੜਾ ਅਤੇ ਡਾਂਸ ਨੇ ਪੋ੍ਰੋਗਰਾਮ ਪੇਸ਼ ਕੀਤਾ ਗਿਆ।
ਸਹੋਦਿਆ ਸਕੂਲਜ਼ ਕੰਪਲੈਕਸ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਅਧੀਨ ਚੱਲ ਰਹੇ ਸੀ.ਬੀ.ਐਸ.ਈ ਦੇ ਵੱਖ-ਵੱਖ ਸਕੂਲਾਂ ਦੇ 120 ਹੋਣਹਾਰ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕਾਰਗੁਜਾਰੀ ਲਈ ‘ਜੈਮ ਆਫ ਸਹੋਦਿਆ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਮੁੱਖ ਮਹਿਮਾਨ ਡਾ: ਮਨਜੀਤ ਸਿੰਘ ਡਿਪਟੀ ਡਾਇਰੈਕਟਰ ਸੀ.ਬੀ.ਐਸ.ਈ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਉਚੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ । ਉਨ੍ਹਾਂ ਵਿਦਿਆਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਸਿਖਿਆ ਦਿੱਤੀ।ਸਹੋਦਯਾ ਸਕੂਲਜ਼ ਕੰਪਲੈਕਸ ਵੱਲੋਂ ਮੁੱਖ ਮਹਿਮਾਨ ਡਾ: ਮਨਜੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਹੋਦਿਆ ਸਕੂਲਜ਼ ਕੰਪਲੈਕਸ ਦੇ ਸਕੱਤਰ ਡਾ: ਅਨੀਤਾ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
ਇਸ ਅਵਸਰ ਤੇ ਚੀਫ਼ ਐਡਵਾਈਜ਼ਰ ਸਹੋਦਿਆ ਡਾ: ਅਨੀਤਾ ਭੱਲਾ, ਵਿੱਤ ਸਕੱਤਰ ਡਾ: ਅੰਜਨਾ ਗੁਪਤਾ, ਡਾਇਰੈਕਟਰ ਵਿਜੇ ਮਹਿਰਾ, ਪ੍ਰਿੰਸੀਪਲ ਸ਼੍ਰੀਮਤੀ ਉਰਮਿੰਦਰ ਕੌਰ, ਸੁਨੀਲ ਮਹਿਰਾ, ਪ੍ਰਿੰਸੀਪਲ ਰਿਪੁਦਮਨ ਕੌਰ, ਪ੍ਰਿੰਸੀਪਲ ਰਮਨ ਦੂਆ, ਪ੍ਰਿੰਸੀਪਲ ਸ਼ਬਨਮ ਸ਼ਰਮਾ, ਪ੍ਰਿੰਸੀਪਲ ਸੀਮਾ ਮਹਿਤਾ, ਪ੍ਰਿੰਸੀਪਲ ਮਨਰਾਜ ਕੌਰ, ਨਗੀਨ ਸਿੰਘ ਬਲ, ਸੁਖਜਿੰਦਰ ਸਿੰਘ ਪਿ੍ਰੰਸ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ ਸਾਹਿਬਾਨ, ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ ।ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਹੋਇਆ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …