ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲਾਂ ਦੀਆਂ 20ਵੀਆਂ ਰਾਜ ਪੱਧਰੀ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਖੇਡਾਂ ਵਿੱਚ ਤਾਈਕਵਾਂਡੋ, ਚੈੱਸ, ਟੇਬਲ ਟੈਨਿਸ, ਰੋਪ ਸਕਿਪਿੰਗ (ਰੱਸੀ ਟੱਪਣ), ਬੈਡਮਿੰਟਨ ਅਤੇ ਫੈਨਸਿੰਗ ਦੇ ਮੁਕਾਬਲੇ 25-27 ਨਵੰਬਰ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਕਰਵਾਏ ਜਾ ਰਹੇ ਹਨ।ਖੇਡ ਇੰਚਾਰਜ਼ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਖੇਡਾਂ ਦੇ ਦੂਜੇ ਦਿਨ ਜੀ.ਟੀ ਰੋਡ ਦੇ ਖਿਡਾਰੀਆਂ ਦੀ ਕਾਰਗੁਜਾਰੀ ਬਹੁਤ ਸ਼ਾਨਦਾਰ ਰਹੀ।ਮੁਕਾਬਲਿਆਂ ਵਿੱਚ ਜੀ.ਟੀ ਰੋਡ ਸਕੂਲ ਟੇਬਲ ਟੈਨਿਸ ਮੁਕਾਬਲੇ ਵਿੱਚ 3 ਗੋਲਡ ਅਤੇ 3 ਸਿਲਵਰ ਨੇ ਫੈਨਸਿੰਗ ਮੁਕਾਬਲੇ ਵਿੱਚ 2 ਗੋਲਡ ਮੈਡਲ, ਬੈਡਮਿੰਟਨ ਵਿੱਚ ਦੋ ਗੋਲਡ ਅਤੇ ਇੱਕ ਸਿਲਵਰ, ਸ਼ਤਰੰਜ ਵਿੱਚ 2 ਗੋਲਡ, 1 ਸਿਲਵਰ, ਰੱਸਾ ਟੱਪਣ ਵਿੱਚ 2 ਗੋਲਡ, ਦੋ ਸਿਲਵਰ ਅਤੇ ਤਾਈਕਵਾਂਡੋ ਵਿੱਚ 1 ਗੋਲਡ ਮੈਡਲ ਜਿੱਤੇ।ਤਾਈਕਵਾਂਡੋ ਦਾ ਅੰਡਰ-14 ਅਤੇ ਅੰਡਰ-17 ਦੇ ਮੁਕਾਬਲੇ ਚੱਲ ਰਹੇ ਹਨ।ਖੋ-ਖੋ ਵਿੱਚ ਅੰਡਰ-14 ਅਤੇ ਅੰਡਰ-17 ਟੀਮ ਤੀਸਰੇ ਸਥਾਨ ‘ਤੇ ਰਹੀ ਜਦਕਿ ਵਾਲੀਬਾਲ ਵਿੱਚ ਇਕ ਟੀਮ ਫਾਈਨਲ ਖੇਡੇਗੀ ਅਤੇ 2 ਟੀਮਾਂ ਤੀਸਰੇ ਸਥਾਨ ਲਈ ਖੇਡਣਗੀਆਂ।
ਮੈਂਬਰ ਇੰਚਾਰਜ ਭਾਗ ਸਿੰਘ ਅਣਖੀ, ਪ੍ਰੋ. ਹਰੀ ਸਿੰਘ ਅਤੇ ਸਕੂਲ ਦੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੇ ਖਿਡਾਰੀਆਂ ਦੀ ਇਸ ਕਾਰਗੁਜਾਰੀ ਲਈ ਸ਼ਾਬਾਸ਼ ਦਿੱਤੀ।ਖੇਡਾਂ ਵਿੱਚ ਕਨਵੀਨਰ ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ, ਮੋਹਨਜੀਤ ਸਿੰਘ ਭੱਲਾ ਅਤੇ ਨਿਰੰਜਨ ਸਿੰਘ ਵੀ ਹਾਜਰ ਸਨ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …