Thursday, November 14, 2024

ਵਿਦਿਆਰਥੀਆਂ ਨੂੰ ਮੁਫਤ ਦਿੱਤੀ ਜਾ ਰਹੀ ਹੈ 4 ਮਹੀਨੇ ਦੀ ਸਕਿਲ ਟ੍ਰੇਨਿੰਗ – ਬਲਾਕ ਮਿਸ਼ਨ ਮੈਨੇਜਰ

ਪਠਾਨਕੋਟ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਪੰਜਾਬ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ 4 PPNJ2911201916ਮਹੀਨੇ ਦੀ ਮੁਫਤ ਸਕਿਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਇਆ ਜਾ ਸਕੇ।ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਪੋ੍ਰਗਰਾਮ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਦਿਆਰਥੀ ਜਿਹੜਾ ਕਿਸੇ ਵੀ ਕਾਰਨ ਆਪਣੀ ਪੜਾਈ ਛੱਡ ਚੁੱਕਾ ਹੈ, ਉਹ ਪਠਾਨਕੋਟ ਜ਼ਿਲੇ ਵਿੱਚ ਵੱਖ-ਵੱਖ ਸਕੀਮਾਂ ਤਹਿਤ ਚੱਲ ਰਹੇ 7 ਸਕਿਲ ‘ਚ ਟ੍ਰੇਨਿੰਗ ਲੈ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸੁਜਾਨਪੁਰ ਵਿੱਚ ਇੱਕ ਸੈਂਟਰ, ਪਠਾਨਕੋਟ ਸ਼ਹਿਰ ਵਿੱਚ ਪੰਜ ਅਤੇ ਇਨਦੋਰਾ ਵਿੱਚ ਇੱਕ ਸੈਂਟਰ ਚੱਲ ਰਿਹਾ ਹੈ ਅਤੇ ਇਹਨਾ ਸੈਂਟਰਾਂ ਵਿੱਚ ਡਾਟਾ ਐਨਟਰੀ ਆਪਰੇਟਰ, ਟੇਲਰ, ਫਰੰਟ ਆਫਿਸ ਐਸੋਸੀਏਟ, ਫੋਟੋਗ੍ਰਾਫਰ, ਰਿਟੇਲ, ਬਿਉਟੀ ਪਾਰਲਰ ਅਤੇ ਐਫ.ਟੀ.ਸੀ.ਪੀ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਕੋਈ ਵਿਦਿਆਰਥੀ ਜਿਸ ਦੀ ਉਮਰ ਸੀਮਾ 18 ਤੋਂ 35 ਸਾਲ ਤੱਕ ਹੈ, ਸਕਿਲ ਕੋਰਸ ਵਿੱਚ ਬਿਨਾਂ ਫੀਸ ਦਾਖਲਾ ਲੈ ਸਕਦਾ ਹੈ।ਵਿਦਿਆਰਥੀਆਂ ਨੂੰ ਕਿਤਾਬਾਂ ਮੁਫਤ ਦਿੱਤੀਆਂ ਜਾਂਦੀਆਂ ਹਨ।ਟ੍ਰੇਨਿੰਗ ਖਤਮ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਯੋਗਤਾ ਅਨੁਸਾਰ ਨੋਕਰੀ ਦਿਵਾਉਣ ਵਿਚ ਮਦਦ ਕੀਤੀ ਜਾਂਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼

5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …

Leave a Reply