ਲੌਂਗੋਵਾਲ, 6 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਿੱਧੂ ਮੈਮੋਰੀਅਲ ਪਬਲਿਕ ਸਕੂਲ ਸ਼ੇਰੋਂ ਵਿਖੇ ਕਰਵਾਈ ਗਈ ਸਲਾਨਾ ਐਥਲੈਟਿਕ ਮੀਟ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋਈ। ਇਸ ਦੌਰਾਨ ਕਰਵਾਏ ਗਏ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵਲੋਂ ਕਰਵਾਈ ਗਈ। ਸਮਾਗਮ ਦਾ ਆਰੰਭ ਸਕੂਲ ਦੇ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਨਾਲ ਹੋਇਆ। ਮੁਕਾਬਲਿਆਂ ਦੀ ਅਗਵਾਈ ਕੋਚ ਦਵਿੰਦਰ ਸਿੰਘ ਢਿੱਲੋਂ ਅਤੇ ਡੀ.ਪੀ.ਈ ਸੁਰਿੰਦਰਪਾਲ ਸਿੰਘ ਵਲੋਂ ਕੀਤੀ ਗਈ।ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਹਾਊਸ, ਸ਼ਹੀਦ ਸੁਖਦੇਵ ਸਿੰਘ ਹਾਊਸ, ਸ਼ਹੀਦ ਊਧਮ ਸਿੰਘ ਹਾਊਸ ਅਤੇ ਸ਼ਹੀਦ ਰਾਜਗੁਰੂ ਹਾਊਸ ਵਿੱਚ ਵੰਡਿਆ ਗਿਆ ਸੀ। ਅਥਲੀਟ ਮੀਟ ਦੌਰਾਨ ਵਿਦਿਆਰਥੀਆਂ ਦੀ ਸੌ ਮੀਟਰ, ਦੋ ਸੌ ਮੀਟਰ, ਚਾਰ ਸੌ ਮੀਟਰ ਅਤੇ ਰਿਲੇਅ ਰੇਸ, ਉਚੀ ਸ਼ਾਲ ਲੰਮੀ ਛਾਲ, ਡਿਸਕਸ ਥਰੋਅ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ।ਆਲ-ਓਵਰ ਮੁਕਾਬਲਿਆਂ ਵਿਚੋਂ ਸ਼ਹੀਦ ਸੁਖਦੇਵ ਹਾਊਸ ਪਹਿਲੇ ਅਤੇ ਸ਼ਹੀਦ ਉਧਮ ਸਿੰਘ ਹਾਊਸ ਅਤੇ ਸ਼ਹੀਦ ਭਗਤ ਸਿੰਘ ਹਾਉਸ ਕਰਮਵਾਰ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਿਹਾ। ਸਮਾਗਮ ਦੇ ਆਖੀਰ ਵਿੱਚ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜੇਤੂ ਵਿਦਿਆਰਥੀਆਂ ਨੂੰ ਵੱਖ ਵੱਖ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।