ਸਮਰਾਲਾ, 7 ਦੰਸਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਸਥਾਨਕ ਬਿਜਲੀ ਸ਼ਿਕਾਇਤ ਕੇਂਦਰ ਉਪਰ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਧਰਨਾ ਦੇ ਕੇ ਬਾਜ਼ਾਰ ਵਿੱਚ ਮੁਜਾਹਰਾ ਕੀਤਾ ਗਿਆ।ਇਹ ਧਰਨਾ ਮੁਜਾਹਰਾ ਮੰਡਲ ਪੱਧਰੇ ਇਕੱਠੇ ਕਰਕੇ ਕੀਤਾ ਗਿਆ ਰੁਲਦਾ ਸਿੰਘ ਮੰਡਲ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਇਹ ਮੁਜਾਹਰਾ ਟੈਕਨੀਕਲ ਸਰਵਿਸਜ਼ ਯੂਨੀਅਰ (ਰਜਿ:) ਵਲੋਂ ਸੂਬਾ ਪੱਧਰ ਦੇ ਸੱਦੇ ‘ਤੇ ਦਿੱਤਾ ਗਿਆ।ਜਿਸ ਵਿੱਚ ਪਿਛਲੇ ਦਿਨੀ ਰੋਕੀਆਂ ਤਨਖਾਹਾਂ ਲੇਟ ਕਰਨ ਦੀ ਨਿਖੇਧੀ ਕੀਤੀ ਅਤੇ ਫੈਸਲਾ ਕੀਤਾ ਗਿਆ ਕਿ 8 ਜਨਵਰੀ 2020 ਨੂੰ ਇੱਕ ਰੋਜ਼ਾ ਕੇਂਦਰੀ ਜੇਥੇਬੰਦੀਆਂਦੇ ਸੱਦੇ ‘ਤੇ ਹੋਣ ਵਾਲੀ ਹੜਤਾਲ ਵਿੱਚ ਹਿੱਸਾ ਲਿਆ ਜਾਵੇਗਾ।
ਬੁਲਾਰਿਆ ਨੇ ਮੰਗ ਕੀਤੀ 382 ਦੇ ਕਾਮਿਆਂ ਦੀ ਸਿੱਧੀ ਭਰਤੀ ਕੀਤੀ ਜਾਵੇ, ਡੀ.ਏ.ਦੀਆਂ ਕਿਸ਼ਤਾਂ ਜਾਰੀ ਕੀਤੀਆ ਜਾਣ, ਡਿਸਮਿਸ ਸਾਥੀਆਂ ਨੂੰ ਬਹਾਲ ਕੀਤਾ ਜਾਵੇ, ਪੈਨਸ਼ਨ ਕਟੋਤੀ ਦਾ ਫੈਸਲਾ ਵਾਪਸ ਲਿਆ ਜਾਵੇ।ਪੇਅ ਗਰੇਡ ਸੋਧੇ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਕੰਟਰੇਰਟ ਸਹਾਇਕ ਲਾਇਨਮੈਨਾਂ ਨੂੰ ਪੱਕੇ ਸਕੇਲਾਂ ‘ਚ ਰੈਗੂਲਰ ਕੀਤਾ ਜਾਵੇ।ਸਹਾਇਕ ਲਾਇਨਮੈਨਾਂ ਨੂੰ ਸਕਿਲਡ ਵਰਕਰ ਐਲਾਨ ਕੇ ਤਨਖ਼ਾਹਾਂ ਵਿੱਚ ਵਾਧਾ ਕੀਤੀ ਜਾਵੇ। ਇਸ ਧਰਨੇ ਨੂੰ ਹਰਪਾਲ ਸਿੰਘ ਮਾਛੀਵਾੜਾ, ਪ੍ਰੀਤਮ ਸਿੰਘ ਕਟਾਣੀ, ਸੁਰਜੀਤ ਸਿੰਘ ਘੁਲਾਲ, ਕੁਲਵਿੰਦਰ ਸਿੰਘ ਬਹਿਲੋਲਪੁਰ, ਅਮਰਜੀਤ ਸਿੰਘ ਮਾਛੀਵਾੜਾ, ਮਲਕੀਤ ਸਿੰਘ, ਗੁਰਮੀਤ ਸਿੰਘ ਕੋਹਾੜਾ, ਗੁਰਦੀਪ ਸਿੰਘ ਕਟਾਣੀ ਕਲਾਂ ਤੋਂ ਇਲਾਵਾ ਮੰਡਲ ਆਗੂ ਦਰਸ਼ਨ ਸਿੰਘ ਢੰਡੇ, ਜਸਵੰਤ ਸਿੰਘ ਢੰਡੇ, ਰੂਲਦਾ ਸਿੰਘ ਖਮਾਣੋਂ, ਠੇਕੇਦਾਰੀ ਕਾਮਿਆਂ ਵਲੋਂ ਸਨਦੀਪ ਸਿੰਘ ਸੇਖੋਂ ਤੋਂ ਇਲਾਵਾ ਸਰਕਲ ਰੋਪੜ ਦੇ ਪ੍ਰਧਾਨ ਦਵਿੰਦਰ ਸਿੰਘ ਕੁਰਾਲੀ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …