Friday, September 20, 2024

ਭਾਟ ਬਰਾਦਰੀ (ਯੂ.ਕੇ) ਨੇ ਕਰੰਟ ਲੱਗਣ ਨਾਲ ਗੰਭੀਰ ਜਖਮੀ ਨੌਜਵਾਨ ਲਈ ਭੇਜੀ ਮਾਲੀ ਮਦਦ

ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਕਰੰਟ ਲੱਗਣ ਨਾਲ ਮੌਤ ਦੇ ਮੂੰਹ ਵਿਚ ਪੈਂਦਿਆਂ ਮੁਸ਼ਕਲ ਨਾਲ ਬਚੇ ਨੌਜਵਾਨ ਗੁਰਮੁੱਖ ਸਿੰਘ ਪੁੱਤਰ ਜੋਗਿੰਦਰ PPNJ1412201902ਸਿੰਘ ਪਿੰਡ ਥਰੀਏਵਾਲ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਦਾ ਗਰੀਬ ਪਰਿਵਾਰ ਰੋਜ਼ੀ ਰੋਟੀ ਤੋਂ ਆਤੁਰ ਹੋਇਆ ਪਿਆ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਉਸ ਦੀ ਮਾੜੀ ਹਾਲਤ ਬਾਰੇ ਵੀਡੀਓ ਦੇਖ ਕੇ ਭਾਟ ਬਰਾਦਰੀ ਇੰਗਲੈਂਡ (ਯੂ.ਕੇ) ਉਸ ਦੀ ਸਹਾਇਤਾ ਲਈ ਅੱਗੇ ਆਇਆ ਹੈ।
         PPNJ1412201901     ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਨੂੰ ਯੂ.ਕੇ ਤੋਂ ਉਸ ਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਸੀ।ਜਿੰਨਾਂ ਨੇ ਭਾਟ ਬਰਾਦਰੀ ਯੂ.ਕੇ ਵਲੋਂ ਨੌਜਵਾਨ ਗੁਰਮੁੱਖ ਸਿੰਘ ਦੀ ਮਾਲੀ ਮਦਦ ਕਰਨ ਦੀ ਇੱਛਾ ਜਾਹਿਰ ਕਰਦਿਆਂ ਕਿਹਾ ਕਿ ਪੀੜਤ ਨੌਜਵਾਨ ਦੀ ਪੜਤਾਲ ਕਰਨ ਲਈ ਕਿਹਾ ਸੀ।ਅਮਿਤ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਹਰਜਿੰਦਰ ਸਿੰਘ, ਓਂਕਾਰ ਸਿੰਘ ਤੇ ਜਸਵੰਤ ਸਿੰਘ ਸਮੇਤ ਪਿੰਡ ਥ੍ਰੀਏਵਾਲ ਜਾ ਕੇ ਮਿਲੇ ਗੁਰਮੁੱਖ ਸਿੰਘ ਨੂੰ ਮਿਲੇ ਅਤੇ ਵਾਇਰਲ ਵੀਡੀਓ ਸਹੀ ਪਾਏ ਜਾਣ ‘ਤੇ ਉਨਾਂ ਨੇ ਨੌਜਵਾਨ ਦੇ ਪਰਿਵਾਰ ਨੂੰ ਯੂ.ਕੇ ਤੋਂ ਭੇਜੀ ਗਈ ਮਦਦ (ਰਾਸ਼ਨ ਤੇ ਨਕਦ ਰਾਸ਼ੀ) ਉਸ ਨੂੰ ਸੌਂਪ ਦਿੱਤੀ।
            ਅਮਿਤ ਕੁਮਾਰ ਨੇ ਕਿਹਾ ਕਿ ਇਸ ਨੌਜਵਾਨ ਗੁਰਮੁੱਖ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਉਹ ਜਦ ਆਪਣੀ ਭੈਣ ਦੇ ਘਰ ਪਿੰਡ ਜਲਾਲਾਬਾਦ ਗਿਆ ਸੀ ਤਾਂ ਉਥੇ ਉਸ ਨੂੰ ਅਚਾਨਕ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ ਤੋਂ ਕਰੰਟ ਲੱਗਣ ਨਾਲ ਗਮਭੀਰ ਜਖਮੀ ਹੋ ਗਿਆ ਸੀ ਅਤੇ ਤਕਰੀਬਨ ਸਾਢੇ ਤਿੰਨ ਮਹੀਨੇ ਉਹ ਹਸਪਤਾਲ ਵਿਚ ਇਲਾਜ਼ ਲਈ ਦਾਖਲ਼ ਰਿਹਾ।ਜਿਸ ਕਰ ਕੇ ਉਸ ਦੇ ਪਰਿਵਾਰ ਨੂੰ ਕਰਜ਼ਾ ਵੀ ਚੁੱਕਣਾ ਪਿਆ।ਉਸ ਦਾ ਪਿਤਾ ਦਿਹਾੜੀ ਕਰਦਾ ਹੈ ਅਤੇ ਹੁਣ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਤੇ ਦਵਾ ਦਾਰੂ ਕਰਵਾਉਣਾ ਮੁਸ਼ਕਲ ਹੋਇਆ ਪਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜੀਤ ਸਿੰਘ ਤੇ ਮੈਂਬਰ ਪੰਚਾਇਤ ਤੇ ਪਰਿਵਾਰਕ ਮੈਂਬਰ ਹਾਜਰ ਸਨ।
            ਅਮਿਤ ਕੁਮਾਰ ਨੇ ਕਿਹਾ ਹੈ ਕਿ ਭਾਟ ਬਰਾਦਰੀ ਯੂ.ਕੇ ਵਲੋਂ ਗੁਰਮੁੱਖ ਸਿੰਘ ਦੇ ਇਲਾਜ਼ ਲਈ ਦਵਾਈਆਂ ਆਦਿ ਦੀ ਮਦਦ ਵੀ ਕੀਤੀ ਜਾਵੇਗੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply