ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬ ਨਾਟਸ਼ਾਲਾ ਵਿਖੇ ਪੰਜਾਬੀ ਨਾਟਕ ਬਲਦੇ ਟਿੱਬੇ ਦਾ ਮੰਚਨ ਕੀਤਾ ਗਿਆ।ਇਹ ਨਾਟਕ
ਬਲਵੰਤ ਗਾਰਗੀ ਲਿਖਿਆ ਹੋਇਆ ਹੈ।ਯੁਜੀਨ ਓਨੀਲ ਦੇ ਨਾਟਕ ਡਿਜ਼ਾਇਰ ਅੰਡਰ ਦ ਐਲਮਜ਼ ਦਾ ਪੰਜਾਬੀ ਰੁਪਾਂਤਰ ਨਾਟਕ ਬਲਦੇ ਟਿੱਬੇ ਬਲਵੰਤ ਗਾਰਗੀ ਨੇ 1975 ਵਿੱਚ ਲਿਖਿਆ ਸੀ।ਜਿਸ ਦਾ ਸਟੇਜ਼ ‘ਤੇ ਨਿਰਦੇਸ਼ਨ ਮੰਚਪ੍ਰੀਤ ਨੇ ਕੀਤਾ ਹੈ।
ਨਾਟਕ ਦੀ ਕਹਾਣੀ ਦਾ ਪਾਤਰ ਬੂੜਾ ਰਤਨਾ ਨੇੜਲੇ ਪਿੰਡ ਤੋਂ ਇੱਕ ਜਵਾਨ ਲੜਕੀ ਪ੍ਰੀਤਾਂ ਨੂੰ ਵਿਆਹ ਕੇ ਲੈ ਆਉਂਦਾ ਹੈ।ਪ੍ਰੀਤਾਂ ਇਸ਼ਕ ‘ਚ ਅੰਨੀ ਹੋ ਕੇ ਆਪਣੇ ਜਵਾਨ ਮਤਰੇਏ ਪੁੱਤਰ ‘ਤੇ ਹੀ ਡੋਰੇ ਪਾੳਣ ਲੱਗ ਪੈਂਦੀ ਹੈ।ਇਸ ਦੇ ਚੱਲਦਿਆਂ ਤਿੰਨਾਂ ਪਾਤਰਾਂ ਪਤੀ ਪਤਨੀ ਤੇ ਪੁੱਤਰ ‘ਚ ਨਫਰਤ ਅਤੇ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ।ਇਹ ਪਾਤਰ ਇੱਕ ਦੂਜੇ ਦੇ ਮਾਨਸਿਕ, ਭਾਵਨਾਤਮਕ ਤੇ ਆਰਥਿਕ ਟਕਰਾਓ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ। ਅਜਿਹੇ ਹਾਲਾਤ ‘ਚ ਕਤਲ, ਬੇਈਮਾਨੀ ਅਤੇ ਬਦਲੇ ਦੀਆਂ ਖੂਨੀ ਪਰਤਾਂ ਖੁੱਲਦੀਆਂ ਹਨ।
ਪੰਜਾਬ ਨਾਟਸ਼ਾਲਾ ਦੇ ਮੁੱਖੀ ਤੇ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਨਾਟਕ ਸਮਾਜ ਵਿੱਚ ਦੋਹਰੇ ਰਿਸ਼ਤੇ ਰੱਖਣ ਵਾਲਿਆਂ ਨੂੰ ਸੁਚੇਤ ਕਰਦਾ ਹੈ, ਕਿ ਆਪਣੇ ਪਰਿਵਾਰਿਕ ਰਿਸ਼ਤਿਆਂ ਦੇ ਦਾਇਰੇ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ।ਜੇਕਰ ਇਨਸਾਨ ਪਰਿਵਾਰ ਤੋਂ ਬਾਹਰ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਗੜਿਆ ਪਰਿਵਾਰਕ ਤਾਣਾ ਬਾਣਾ ਵੱਡੈ ਦੁਖਾਂਤ ਦਾ ਕਾਰਣ ਬਣਦਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media