ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਜਲਿਆਂਵਾਲਾ ਬਾਗ ਕਤਲੇਆਮ ਦੇ 100 ਸਾਲ ਪੂਰੇ ਹੋਣ ‘ਤੇ ਖੇਡੇ ਜਾ ਰਹੇ ਨਾਟਕ ‘ਸਾਕਾ ਜਲਿਆਂਵਾਲਾ ਬਾਗ’ ਦੇਖਣ ਲਈ ਸਰਕਾਰੀ ਸਕੂਲ ਸਾਂਘਨਾ ਦੇ ਵਿਦਿਆਰਥੀ ਪੰਜਾਬ ਨਾਟਸ਼ਾਲਾ ਪੁੱਜੇ।ਨਾਟਕ ਦੇ ਲੇਖਕ ਜਤਿੰਦਰ ਬਰਾੜ ਨੇ ਦੱਸਿਆ ਕਿ ਨਾਟਕ ਤਿਆਰ ਕਰਨ ਦਾ ਮਕਸਦ ਜਲਿਆਂਵਾਲਾ ਬਾਗ ਕਤਲੇਆਮ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਇਲਾਵਾ ਨੌਜਵਾਨ ਪੀੜੀ ਨੂੰ ਗੁਲਾਮੀ ਦੇ ਦੌਰ ਹੋਈਆਂ ਕੁਰਬਾਨੀਆਂ ਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ।
ਨਾਟਕ ਦੇ ਅੰਤ ਵਿਚ ਸਰਕਾਰੀ ਸਕੂਲ ਸਾਂਘਨਾ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਅਤੇ ਸਕੂਲ ਸਟਾਫ ਨੂੰ ਨਾਟਕਕਾਰ ਜਤਿੰਦਰ ਬਰਾੜ ਨੇ ਨਾਟਸ਼ਾਲਾ ਵਲੋਂ ਨਾਟਕ ਦਾ ਪੋਸਟਰ ਦੇ ਕੇ ਸਨਮਾਨਿਤ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …