Friday, September 20, 2024

ਖ਼ਾਲਸਾ ਕਾਲਜ ਦੀ ਪ੍ਰੋਫੈਸਰ ਨੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ `ਚ ਖੋਜ ਪੱਤਰ ਪੜਿਆ

ਪਰਾਲੀ ਨਾ ਸਾੜਨ ਨਾਲ ਕਿਸਾਨਾਂ ਨੂੰ ਹੁੰਦਾ ਹੈ ਵਿੱਤੀ ਲਾਭ – ਡਾ. ਲਵਲੀਨ ਕੌਰ

ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪਰਾਲੀ ਪ੍ਰਬੰਧਨ ਨੂੰ ਕਿਸਾਨਾਂ ਦੁਆਰਾ ਅਪਨਾਉਣ ਨਾਲ ਫ਼ਸਲਾਂ ਦੀ ਵਧੇਰੇ ਪੈਦਾਵਾਰ ਹੁੰਦੀ ਹੈ ਅਤੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਤਿ ਆਧੁਨਿਕ ਤਕਨੀਕ ਨੂੰ ਇਸਤੇਮਾਲ `ਚ ਲਿਆਉਣਾ ਅਤਿ ਲਾਜ਼ਮੀ ਹੈ ਤਾਂ ਜੋ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।ਇਹ ਸ਼ਬਦ ਕਾਲਜ ਦੇ ਖੇਤੀਬਾੜੀ ਵਿਭਾPPNJ2412201902ਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਲਵਲੀਨ ਕੌਰ ਜੋ ਕਿ ਪਿਛਲੇ ਕੁੱਝ ਸਮੇਂ ਤੋਂ ਪਰਾਲੀ ਨੂੰ ਖੇਤ `ਚ ਹੀ ਰਲਾਉਣ ਵਾਲੀਆਂ ਤਕਨੀਕਾਂ ਦੇ ਨਫ਼ੇ ਨੁਕਸਾਨ ਨੂੰ ਪਰਖ ਰਹੇ ਸਨ, ਨੇ ਅਮਰੀਕਾ ਦੀ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਵਲੋਂ ਹੋਈ 13ਵੀਂ ਅੰਤਰਰਾਸ਼ਟਰੀ ਟਿਕਾਊ ਖੇਤੀਬਾੜੀ ਨਾਲ ਸਬੰਧਿਤ ਕਾਨਫ਼ਰੰਸ `ਚ ਆਪਣਾ ਖੋਜ ਪੱਤਰ ਪੜਣ ਮੌਕੇ ਕਹੇ।ਉਨਾਂ ਆਪਣੇ ਪਰਚੇ `ਚ ਕਿਹਾ ਕਿ ਪਰਾਲੀ ਨਾ ਸਾੜਨ ਨਾਲ ਕਿਸਾਨਾਂ ਨੂੰ ਵਿੱਤੀ ਲਾਭ ਹੁੰਦਾ ਹੈ।
    ਆਪਣੇ ਖੋਜ ਪੱਤਰ ਸਬੰਧੀ ਡਾ. ਕੌਰ ਨੇ ਕਿਹਾ ਕਿ ਇੰਨਾਂ ਤਕਨੀਕਾਂ ਨਾਲ ਤਕਰੀਬਨ 3500 ਰੁਪਏ ਪ੍ਰਤੀ ਏਕੜ ਖਰਚਾ ਤਾਂ ਜਰੂਰ ਵਧ ਜਾਂਦਾ ਹੈ, ਪਰ ਉਪਜ 28 ਕਵਿੰਟਲ ਤੱਕ ਹੋ ਜਾਂਦੀ ਹੈ।ਜਿਸ ਨਾਲ ਇਹ ਵਾਧੂ ਕੀਤਾ ਖਰਚ ਪੂਰਾ ਹੋ ਜਾਂਦਾ ਹੈ।ਉਨਾਂ ਦੱਸਿਆ ਕਿ ਜਿਹੜੇ ਕਿਸਾਨ ਪਰਾਲੀ ਨੂੰ ਖੇਤ `ਚ ਰਲਾਉਂਦੇ ਹਨ ਉਹ ਤਕਰੀਬਨ 36354 ਰੁ: ਪ੍ਰਤੀ ਏਕੜ ਦੀ ਆਮਦਨ ਹਾਸਲ ਕਰਦੇ ਹਨ, ਜਦਕਿ ਪਰਾਲੀ ਸਾੜਨ ਵਾਲੇ 29450 ਰੁ: ਤੱਕ ਹੀ ਅਪੜਦੇ ਹਨ।ਇਸ ਲਈ 3 ਕੁ ਸਾਲ ਦਾ ਸਮਾਂ ਲੱਗ ਜਾਂਦਾ ਹੈ।
                ਉਨਾਂ ਕਿਹਾ ਕਿ ਕਿਸਾਨ ਮਹਿੰਗੀ ਮਸ਼ੀਨਰੀ, ਛੋਟੀਆਂ ਜੋਤਾਂ ਅਤੇ ਅਗਿਆਨਤਾ ਕਰਕੇ ਅਜੇ ਇਸ ਤਕਨੀਕ ਨੂੰ ਨਹੀਂ ਅਪਨਾ ਰਹੇ।ਕਣਕ ਦੀ ਬਿਜ਼ਾਈ ਅਤੇ ਝੋਨੇ ਦੀ    ਕਟਾਈ `ਚ ਬਹੁਤ ਘੱਟ ਸਮਾਂ ਹੁੰਦਾ ਹੈ।ਇਸ ਲਈ ਸਮੇਂ ਸਿਰ ਅਤੇ ਘੱਟ ਰੇਟ `ਤੇ ਅਸਾਨੀ ਨਾਲ ਮਸ਼ੀਨੀਰੀ ਦੀ ਉਪਲਬੱਧਤਾ ਕਿਸਾਨਾਂ ਲਈ ਸਹਾਈ ਹੋ ਸਕਦੀ ਹੈ।ਉਨਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸ਼ੁਰੂਸ਼ੁਰੂ `ਚ ਵਿੱਤੀ ਸਹਾਇਤਾ ਦੇ ਕੇ ਇਸ ਵਾਤਾਵਰਣ ਬਚਾਊ ਤਕਨੀਕ ਪ੍ਰਤੀ ਉਤਸ਼ਾਹਿਤ ਕਰੇ।
          ਡਾ. ਕੌਰ ਦੀ ਇਸ ਉਪਲੱਬੱ `ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਅਤੇ ਪ੍ਰਬੰਧਕੀ ਕਮੇਟੀ ਹਮੇਸ਼ਾਂ ਹੀ ਮਿਆਰੀ ਖੋਜ ਕਾਰਜ਼ਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਬਹੁਤ ਤਤਪਰ ਰਹਿੰਦੀ ਹੈ।ਉਨਾਂ ਕਿਹਾ ਕਿ ਮੈਨੇਜ਼ਮੈਂਟ ਖਾਸਕਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਖੇਤੀਬਾੜੀ ਨੂੰ ਪ੍ਰਫੁਲਿਤ ਕਰਨ ਅਤੇ ਕਿਸਾਨਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਖੋਜਕਰਤਾ ਨੂੰ ਹਰੇਕ ਪ੍ਰਕਾਰ ਦੇ ਯੋਗਦਾਨ ਲਈ ਦਿਸ਼ਾਨਿਰਦੇਸ਼ ਦਿੱਤੇ ਹਨ।ਉਨਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਤੇ ਪਰਾਲੀ ਨਾ ਸਾੜਨ ਦੇ ਚੰਗੇ ਪ੍ਰਭਾਵ ਸਬੰਧੀ ਇਕ ਸਦੀ ਤੋਂ ਵੱਧ ਪੁਰਾਤਨ ਵਿੱਦਿਅਕ ਸੰਸਥਾ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਨੇ ਹਰੇ ਇਨਕਲਾਬ `ਚ ਅਹਿਮ ਯੋਗਦਾਨ ਪਾਇਆ ਸੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply