ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ 7 ਰੋਜ਼ਾ ਕੈਂਪ ਦੇ ਦੂਜੇੇ ਦਿਨ ਆਈ.ਵੀ.ਈ (ਇਨੀਸ਼ੀਏਟਿਵ ਫ਼ਾਰ ਵਾਇਬਲ ਐਜੂਕੇਸ਼ਨ) ਅਤੇ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਗਿਆ।ਇਸ ਕੈਂਪ ਦਾ ਉਦੇਸ਼ ਬੱਚਿਆ `ਚ ਸੋਸਾਇਟੀ ਦੇ ਦੁੱਖੀਆਂ ਦੇ ਦਰਦ ਨੂੰ ਮਹਿਸੂਸ ਕਰਨਾ ਅਤੇ ਉਹਨਾਂ ਲਈ ਕੁੱਝ ਕਰਨ ਦੀ ਭਾਵਨਾ ਨੂੰ ਜਾਗਰੂਕ ਕਰਨਾ ਸੀ।ਇਸ ਦੌਰਾਨ ਵਿਦਿਆਰਥੀਆਂ ਨੇ ਕੁਸ਼ਟ ਆਸ਼ਰਮ ਦੇ 130 ਪਰਿਵਾਰਾਂ ਨੂੰ ਸਾਬਨ, ਕੱਪੜੇ, ਖਾਣ-ਪੀਣ ਦੀਆਂ ਚੀਜ਼ਾਂ ਵੰਡੀਆਂ ਗਈਆਂ।ਆਈ.ਵੀ.ਈ ਸਕੂਲ ਵਿਚ ਨ੍ਰਿਤ ਦੀ ਵਰਕਸ਼ਾਪ ਵੀ ਲਗਾਈ ਗਈ।ਜਿਸ ਵਿਚ ਸਮਰਿਤੀ, ਅਵਨੀ, ਪਲਕ, ਹਰਲੀਨ ਦੁਆਰਾ ਨ੍ਰਿਤ ਸਿਖਾਇਆ ਗਿਆ।ਇਸ ਦੇ ਨਾਲ-ਨਾਲ ਸਿਮਰਨ (ਐਮ.ਕਾਮ ਸਮੈਸਟਰ ਦੂਜਾ) ਨੇ ਉਹਨਾਂ ਨੂੰ ਔਰਗੈਨਿਕ ਪੇਪਰ ਦੁਆਰਾ ਕਾਰਡ ਬਣਾਉਣਾ ਸਿਖਾਇਆ ਗਿਆ।ਦੀਕਸ਼ਾ, ਮੁਸਕਾਨ, ਮੰਨਤ ਅਤੇ ਵੰਸ਼ਿਕਾ ਦੁਆਰਾ ਬੱਚਿਆਂ `ਚ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਇਸ ਵਿਚ 120 ਕੋਰਾ ਕਾਗਜ਼ ਕਲੱਬ ਦੁਆਰਾ ਬਣਾਈਆਂ ਗਈਆਂ ਕਾਪੀਆਂ ਵੀ ਦਿੱਤੀਆਂ ਗਈਆਂ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਯੂਨਿਟ ਦੀਆਂ ਇਹਨਾਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਸੋਸਾਇਟੀ ਪ੍ਰਤੀ ਆਪਣਾ ਯੋਗਦਾਨ ਦੇਣ ਲਈ ਮੁਬਾਰਕ ਦਿੱਤੀ।ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਰਭੀ ਸੇਠੀ ਨੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਹਰ ਇਕ ਗਤੀਵਿਧੀ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਐਨ.ਐਸ.ਐਸ ਟੀਮ ਮੈਂਬਰ ਪ੍ਰੋ. ਸਵਾਰੀਕਾ, ਡਾ. ਸਾਹਿਲ ਗੁਪਤਾ, ਪ੍ਰੋ. ਰਵਿੰਦਰਪਾਲ ਕੌਰ, ਪ੍ਰੋ. ਪ੍ਰਿਯੰਕਾ ਚੁੱਗ ਵੀ ਮੌਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …