ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨਜ਼ਦੀਕ ਖੇਡ ਸਟੇਡੀਅਮ ਵਿਖੇ ਸਰਬੱਤ ਦੇ ਭਲੇ ਲਈ ਸ਼ਾਮ ਦੇ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲੇ ਤੋਂ ਇਲਾਵਾ ਭਾਈ ਸੁਖਪ੍ਰੀਤ ਸਿੰਘ ਉਦਕੇ ਵਾਲਿਆਂ ਨੇ ਸੰਗਤਾਂ ਨੂੰ ਸਿੰਖ ਇਤਿਹਾਸ ਬਾਰੇ ਖਾਸ਼ ਕਰਕੇ ਹਰੀ ਸਿੰਘ ਨਲੂਆ ਅਤੇ ਬੰਦਾ ਸਿੰਘ ਬਹਾਦਰ ਦੀਆਂ ਸਿੱਖ ਕੌਮ ਦੀਆਂ ਚੜ੍ਹਦੀਆਂ ਕਲਾਂ ਬਾਰੇ ਸੰਖੇਪ ਵਿਚ ਚਾਨਣਾ ਪਾਇਆ ਅਤੇ ਅੱਜ ਦੇ ਪੰਜਾਬੀ ਗਾਇਕਾ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਮਾਜਿਕ ਪੱਧਰ ਨੂੰ ਛੱਡਕੇ ਇਹ ਗਾਇਕ ਮਾਂ ਭੈਣ ਦੇ ਖਿਲਾਫ਼ ਗੰਦੇ ਗੀਤ ਗਾ ਕੇ ਸਮਾਜ ਨੂੰ ਗੰਦਲਾ ਕਰ ਰਹੇ ਹਨ।ਇਸ ਮੌਕੇ ਸੰਤ ਸੁਹੇਲ ਸਿੰਘ ਸੇਵਾ ਸੁਸਾਇਟੀ, ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਭਾਈ ਸਾਹਿਬ ਦਾ ਸਤਿਕਾਰ ਕਰਦਿਆਂ ਗੁਰੂ ਦੀ ਬਖ਼ਸ਼ ਸਿਰਪੋਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ।ਇਸ ਮੌਕੇ ਮਹੇਸ਼ਇੰਦਰ ਸਿੰਘ, ਗੁਰਦਰਸ਼ਨ ਸਿੰਘ,ਕ੍ਰਿਪਾਲ ਸਿੰਘ, ਸਿਮਰਨਜੋਤ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਜਗਦੀਪ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …