ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਸਿਖਿਆ ਵਿਭਾਗ ਪੰਜਾਬ ਤੇ ਜਿਲਾ੍ਹ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਹੁਕਮਾਂ ਦੀ ਰੋਸ਼ਨੀ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਗੁਰਦਾਸਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਇਸ ਮੀਟਿੰਗ ਬੱਚਿਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਕਾਰਗੁਜਾਰੀ ਚੈਕ ਕਰਦਿਆਂ ਨਤੀਜਾ ਚੈਕ ਕੀਤਾ।ਸਕੂਲ ਪ੍ਰਿੰਸੀਪਲ ਸ੍ਰੀ ਹਰਦੀਪ ਸਿੰਘ ਚਾਹਲ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਇਹੋ ਜਿਹੀਆਂ ਸਕੂਲ ਮੈਨੇਜਮੈਟ ਕਮੇਟੀ ਦੇ ਸਬੰਧ ਵਿਚ ਕਰਵਾਈਆਂ ਮੀਟਿੰਗਾਂ ਦੇ ਬਹੁਤ ਵਧੀਆਂ ਸਿਟੇ ਨਿਕਲਦੇ ਹਨ ਤੇ ਵਿਭਾਂਗ ਵਿਚ ਅਧਿਆਪਕ ਦੇ ਮਾਣ ਸਨਮਾਨ ਨੂੰ ਵੀ ਬੜਾਵਾ ਮਿਲਦਾ ਹੈ।ਮਾਪਿਆਂ ਤੇ ਅਧਿਆਪਕਾਂ ਦੇ ਰਿਸਤਿਆਂ ਦੀ ਆਪਸੀ ਨੇੜਤਾ ਕਾਰਨ ਵਿਦਿਆਰਥੀਆਂ ਦੀ ਪੜਾਈ ਵਿਚ ਕਾਰਜਕੁਸਲਾ ਵਧਦੀ ਹੈ। ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਤੋ ਇਲਾਵਾ ਜਤਿੰਦਰ ਸਿਘ, ਰਾਜਿੰਦਰ ਕੁਮਾਰ ਸਰਮਾ, ਬਲਵਿੰਦਰ ਸਿੰਘ, ਨੀਤੂ ਬਾਲਾ, ਸਤਿੰਦਰ ਕੌਰ ਕਾਹਲੋ, ਪ੍ਰੇਮ ਸਿੰਘ ਲੈਕਚਾਰ, ਸੰਦੀਪ ਕੁਮਾਰ, ਅੰਮ੍ਰਿਤਪਾਲ ਸਿਘ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …