ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਪੰਜਾਬੀ ਭਾਸ਼ਾ ਤੇ ਪ੍ਰਾਕਿਰਤੀ ਨੂੰ ਪਿਆਰ ਕਰਨ ਵਾਲੇ ਬਟਾਲਾ ਸਹਿਰ ਕਵੀਆਂ ਦਾ ਨਾ ਵਿਦੇਸ਼ਾਂ ਵਿਚ ਵੀ ਆਪਣਾ ਲੋਹਾ ਮਨਵਾ ਰਿਹਾ ਹੈ।ਇਥੋ ਦੀਆਂ ਸਾਹਿਤ ਸਭਾਵਾਂ ਦੁਆਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਆਏ ਦਿਨ ਕਵੀ ਦਰਬਾਰ ਤੇ ਗੋਸ਼ਟੀਆਂ ਹੁੰਦੀਆਂ ਰਹਿੰਦੀਆਂ ਹਨ, ਇਸੇ ਹੀ ਲੜੀ ਨੂੰ ਜਾਰੀ ਰੱਖਦਿਆ ਦੁਖਭੰਜਨ ਸਿੰਘ ਦੇ ਗ੍ਰਹਿ ਮਲਾਵੇ ਦੀ ਕੋਠੀ ਵਿਖੇ ਇਕ ਕਵੀ ਦਰਬਾਰ ਕਰਵਾਇਆ, ਇਸ ਸਮਾਗਮ ਵਿਚ ਪੰਜਾਬ ਦੇ ਨਾਮਵਰ ਸ਼ਾਇਰਾਂ ਤੇ ਲੇਖਕਾਂ ਨੇ ਆਪਣੀਆਂ ਕਵਿਤਾ ਸੁਣਾਂ ਕੇ ਰੰਗ ਬੰਨ੍ਹਿਆ।ਇਸ ਕਵੀ ਦਰਬਾਰ ਵਿਚ ਗੁਰਚਰਨ ਬੱਧਣ ਨਵਾਂ ਸਹਿਰ ਤੋ ਉਚੇਚੇ ਤੌਰ ਦੇ ਪਹੁੰਚੇ। ਹਾਜਰ ਕਵੀਆਂ ਵੱਲੋ ਅਜੋਕੀ ਕਵਿਤਾ ਤੇ ਵਿਚਾਰ ਚਰਚਾ ਵੀ ਕੀਤੀ ਗਈ।ਜਿੰਨਾਂ ਕਵੀਆਂ ਤੇ ਕਲਾਕਾਰਾਂ ਨੇ ਆਪਣੇ ਗੀਤ ਤੇ ਕਵਿਤਾ ਪੇਸ਼ ਕੀਤੀਆਂ ,ਉਹਨਾਂ ਵਿਚ ਸ੍ਰੀ ਗੁਰਚਰਨ ਬੱਧਣ ਮੁੱਖ ਮਹਿਮਾਨ, ਵਰਗਿਸ ਸਲਾਮਤ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਜਸਵੰਤ ਹਾਂਸ, ਦੇਵਿੰਦਰ ਦੀਦਾਰ, ਚੰਨ ਬੋਲੇਵਾਲੀਆ, ਨਰਿੰਦਰ ਸਿੰਘ ਸੰਧੂ ਬਟਾਲਾਵੀ, ਅਮਰਜੀਤ ਸਿਘ ਹੌਲਦਾਰ, ਓਮ ਪ੍ਰਕਾਸ਼ ਭਗਤ, ਅਰਵਿੰਦਰ ਸਿੰਘ ਬਾਸਰ ਪੁਰਾ ਉੱਭਰਦਾ ਗਾਇਕ, ਸੁਲਤਾਨ ਭਾਰਤੀ, ਦੁਖਭੰਜਨ ਰੰਧਾਵਾ, ਹਰਦੇਵ ਸਿੰਘ ਸੰਧੂ ਆਦਿ ਪ੍ਰਮੱਖ ਸਨ, ਸਮੁੱਚੇ ਸਮਾਗਮ ਦੌਰਾਂਨ ਸਟੇਜ ਦੀ ਭੂਮਿਕਾ ਸ੍ਰੀ ਜਸਵੰਤ ਹਾਂਸ ਨੇ ਬਾਖੂਬੀ ਨਾਲ ਨਿਭਾਂਈ।
Check Also
ਯੂਨੀਵਰਸਿਟੀ ਨੇ ਜਿੱਤੀ 38ਵੇਂ ਅੰਤਰ ਯੂਨੀਵਰਸਿਟੀ ਉਤਰੀ ਜ਼ੋਨ ਯੁਵਕ ਮੇਲੇ 2024-25 ਦੀ ਦੂਜੀ ਰਨਰ-ਅੱਪ ਟਰਾਫੀ
ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ) ਦੀ ਸਰਪ੍ਰਸਤੀ ਹੇਠ …