ਸਿਰੋਪਾ, ਪਗੜੀ ਤੇ ਚੋਲਾ ਦੇ ਕੇ ਕੀਤਾ ਸਨਮਾਨਿਤ
ਹਜ਼ੂਰ ਸਾਹਿਬ (ਨਾਂਦੇੜ) – 3 ਜਨਵਰੀ (ਪੰਜਾਬ ਪੋਸਟ ਬਿਊਰੋ) – ਕੈਬਿਨੇਟ ਮੰਤਰੀ ਦੀ ਸਹੁੰ ਚੁੱਕਣ ਉਪਰੰਤ ਪਹਿਲੀ ਵਾਰ ਆਪਣੇ ਘਰ ਨਗਰ ਨਾਂਦੇੜ ਪਹੁੰਚੇ ਅਸ਼ੋਕ ਰਾਵ ਚਵਾਨ ਨੇ ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਸਮੇਂ ਜਥੇਦਾਰ ਬਾਬਾ ਕੁਲਵੰਤ ਸਿੰਘ ਤੇ ਮੀਤ ਜਥੇਦਾਰ ਬਾਬਾ ਜੋਤਇੰਦਰ ਸਿੰਘ ਨੇ ਉਨ੍ਹਾਂ ਨੂੰ ਪਗੜੀ, ਚੋਲਾ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ।ਮੰਤਰੀ ਚਵਾਨ ਨੇ ਸੁੱਖ ਸ਼ਾਂਤੀ ਅਤੇ ਸਫਲਤਾ ਦੀ ਅਰਦਾਸ ਕੀਤੀ।ਉਨ੍ਹਾਂ ਦੇ ਨਾਲ ਸਾਬਕਾ ਰਾਜ ਮੰਤਰੀ ਡੀ.ਪੀ ਸਾਵੰਤ, ਮੋਹਨਰਾਵ ਹੰਬਰਡੇ, ਵਿਧਾਨ ਪਰਿਸ਼ਦ ਮੈਂਬਰ ਅਮਰਨਾਥ ਰਾਜੁਰਕਰ, ਮੇਅਰ ਉਪਦੇਸ਼ ਧਬਾਲੇ, ਸਭਾਪਤੀ ਅਮਿਤ ਸਿੰਹ ਤੀਹਰਾ, ਸਭਾਪਤੀ ਸੌ ਪ੍ਰਕਾਸ਼ ਕੌਰ ਖਾਲਸਾ, ਸਾਬਕਾ ਮੇਅਰ ਬਲਵੰਤ ਸਿੰਘ ਗਾੜੀਵਾਲੇ, ਸਭਾ ਘਰ ਨੇਤਾ ਵੀਰੇਂਦਰ ਸਿੰਹ ਗਾੜੀਵਾਲੇ, ਗੁਰਦੁਆਰਾ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਾਈ, ਮੈਂਬਰ ਪਰਮਜੋਤ ਸਿੰਘ ਚਾਹਲ, ਗੁਰਚਰਨ ਸਿੰਘ ਘੜੀਸਾਜ਼, ਭਾਗਿੰਦਰ ਸਿੰਘ ਘੜੀਸਾਜ਼, ਦੇਵੇਂਦਰ ਸਿੰਘ ਮੋਟਰਾਂਵਾਲੇ, ਗੁਲਾਬ ਸਿੰਘ ਕੰਧਾਰਵਾਲੇ, ਸਾਬਕਾ ਮੈਂਬਰ ਸੁਰੇਂਦਰ ਸਿੰਘ, ਰਣਜੀਤ ਸਿੰਘ ਕਾਮਠੇਕਰ, ਜਗਜੀਤ ਸਿੰਘ ਚਿਰਾਗੀਆ, ਗੁਰਦਵਾਰਾ ਬੋਰਡ ਪ੍ਰਧਾਨ ਗੁਰਵਿੰਦਰ ਸਿੰਘ ਵਾਧਵਾ, ਦੇਵੇਂਦਰਪਾਲ ਸਿੰਘ ਚਾਵਲਾ, ਰਣਜੀਤ ਸਿੰਘ ਚਿਰਾਗੀਆ, ਰਵਿੰਦਰ ਸਿੰਘ ਕਪੂਰ, ਕਿਸ਼ੋਰ ਸਵਾਮੀ ਅਤੇ ਪਤਵੰੰਤੇ ਮੌਜੂਦ ਸਨ।
ਬਾਬਾ ਕੁਲਵੰਤ ਸਿੰਘ ਨੇ ਚਵਾਨ ਨੂੰ ਆਪਣਾ ਅਸ਼ੀਰਵਾਦ ਦਿੰਦੇ ਹੋਏ ਚਵਾਨ ਨੂੰ ਮੰਤਰੀ ਬਨਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।ਗੁਰਦੁਆਰਾ ਬੋਰਡ ਸਕੱਤਰ ਰਵਿੰਦਰ ਸਿੰਘ ਬੁੰਗਾਈ ਦੇ ਦਫ਼ਤਰ ਨੂੰ ਭੇਟ ਦੇ ਕੇ ਉਨ੍ਹਾਂ ਦੇ ਕੰਮਾਂ ਦੀ ਸਰਾਹਣਾ ਕੀਤੀ।ਚਵਾਨ ਦੇ ਨਾਂਦੇੜ ਪਹੁੰਚਣ ‘ਤੇ ਸਿੱਖ ਸਮਾਜ ਵਿਚ ਉਤਸ਼ਾਹ ਵੇਖਿਆ ਗਿਆ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …