Thursday, December 12, 2024

ਆਲ ਇੰਡੀਆ ਅੰਤਰ-ਵਰਸਿਟੀ ਕਬੱਡੀ ਚੈਂਪੀਅਨਸ਼ਿਪ ਯੂਨੀਵਰਸਿਟੀ ਫਸਟ ਰਨਅਰ ਅੱਪ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਕਰਨਾਟਕਾ ਦੀ ਮੈਂਗਲੋਰ ਯੂਨੀਵਰਸਿਟੀ ਚੱਲ ਰਹੇ ਆਲ-ਇੰਡੀਆ ਅੰਤਰ-ਵਰਸਿਟੀ PPNJ1301202013ਕਬੱਡੀ ਚੈਂਪੀਅਨਸ਼ਿਪ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੱਭਰੂਆਂ ਨੇ ਆਪਣੀ ਪੈਂਠ ਬਣਾਉਂਦਿਆਂ ਜਿਥੇ ਫਸਟ ਰਨਅਰਜ਼ ਅੱਪ ਰਹੇ ਹਨ ਉਥੇ ਯੂਨੀਵਰਸਿਟੀ ਦੇ ਚਾਰ ਖਿਡਾਰੀਆਂ ਵੱਲੋਂ ਪ੍ਰੋ-ਕਬੱਡੀ ਲੀਗ ਵਿਚ ਕੌਡੀਆਂ ਪਾ ਕੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਬੁਲੰਦੀਆਂ `ਤੇ ਲੈ ਜਾ ਖੜ੍ਹਾ ਕਰ ਦਿੱਤਾ ਹੈ।
ਯੂਨੀਵਰਸਿਟੀ ਦੇ ਖੇਡ ਡਾਇਰੈਕਟਰ, ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਵੱਲੋਂ ਸਖਤ ਮੁਕਾਬਲਾ ਦਿੰਦਿਆਂ ਭਾਵੇਂ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ ਗਈ ਹੈ ਪਰ ਜਿੰਨੇ ਦਮਦਾਰ ਤਰੀਕੇ ਨਾਲ ਉਨ੍ਹਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਉਹ ਕਾਬਿਲ-ਏ-ਤਾਰੀਫ ਹੈ।ਉਨ੍ਹਾਂਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੱਝ ਪੁਆਇੰਟਾਂ `ਤੇ ਹੀ ਜੇਤੂ ਟੀਮ ਐਮ.ਡੀ. ਯੂਨੀਵਰਸਿਟੀ, ਰੋਹਤਕ ਤੋਂ ਪਿੱਛੇ ਰਹੀ ਹੈ। ਉਨ੍ਹਾਂ ਦੱਸਿਆ ਕਿ ਬੈਸਟ ਪਲੇਅਰ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੀ ਚੁਣਿਆ ਗਿਆ ਹੈ।ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਕੁਰਕੁਸ਼ੇਤਰਾ ਯੂਨੀਵਰਸਿਟੀ ਦੀ ਟੀਮ ਦਾ ਆਇਆ ਹੈ।ਇਸ ਤੋਂ ਪਹਿਲਾਂ ਹੋਏ ਅੰਤਰ ਵਰਸਿਟੀ ਨਾਰਥ ਜ਼ੋਨ ਕਬੱਡੀ ਚੈਂਪੀਅਨਸ਼ਿਪ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਸਟ ਰਨਅਰਜ਼ ਅੱਪ ਰਹੀ ਹੈ।
ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਪ੍ਰੋ-ਕਬੱਡੀ ਲੀਗ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਦੀ ਵੱਖ ਵੱਖ ਟਾਈਟਲਾਂ ਤਹਿਤ ਚੋਣ ਹੋਈ ਹੈ।ਖਿਡਾਰੀਆਂ ਵੱਲੋਂ ਸਪੋਰਟਸ ਚੈਨਲ `ਤੇ ਵਿਖਾਏ ਗਏ ਕਬੱਡੀ ਦੇ ਗਹਿਗਚ ਮੁਕਾਬਲਿਆਂ `ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਯੂਨੀਵਰਸਿਟੀ ਦੇ ਕਬੱਡੀ ਕੋਚ, ਲਖਬੀਰ ਸਿੰਘ ਨੇ ਇਸ ਉਪਰ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਕਬੱਡੀ ਦੀ ਟੀਮ ਵੱਲੋਂ ਰੋਹਤਕ ਯੂਨੀਵਰਸਿਟੀ ਨੂੰ ਸਖਤ ਟੱਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵਿਚ ਖੇਡ ਨੂੰ ਸਮਰਪਿਤ ਹੋ ਕੇ ਕੀਤੀ ਮਿਹਨਤ ਰੰਗ ਲਿਆਈ ਅਤੇ ਉਹ ਇਸ ਨੂੰ ਹੋਰ ਵੀ ਚੰਗੇਰਾ ਕਰਨ ਲਈ ਵਚਨਬੱਧ ਹਨ।
ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਖਿਡਾਰੀਆਂ ਨੂੰ ਹੋਰ ਉਤਸ਼ਾਹਤ ਕਰਨ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਖਿਡਾਰੀਆਂ ਵਿਚ ਜੋਸ਼ ਹੈ। ਜਿਸ ਸਦਕਾ ਉਹ ਯੂਨੀਵਰਸਿਟੀ ਨੂੰ ਖੇਡਾਂ ਵਿਚ ਚੰਗੇ ਮੁਕਾਮ `ਤੇ ਪੁਚਾਉਣ ੇਦੇ ਲਈ ਮਿਹਨਤ ਕਰਨ ਵਿਚ ਕੋਈ ਵੀ ਕਸਰ ਨਹੀ ਛੱਡ ਰਹੇ।ਉਨ੍ਹਾਂ ਵੱਲੋਂ ਵੀ ਕਬੱਡੀ ਦੇ ਖਿਡਾਰੀਆਂ ਨੂੰ ਰਨਅਰਜ਼ ਅੱਪ ਰਹਿਣ `ਤੇ ਵਧਾਈਆਂ ਦਿੱਤੀਆਂ ਗਈਆਂ ਹਨ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply