ਫਾਜਿਲਕਾ, 6 ਮਾਰਚ (ਵਿਨੀਤ ਅਰੋੜਾ) : ਸਥਾਨਕ ਐਮਆਰ ਸਰਕਾਰੀ ਕਾਲਜ ਵਿੱਚ ਵੀਰਵਾਰ ਨੂੰ ਵਾਤਾਵਰਨ ਦਿਵਸ ਦੇ ਤਹਿਤ ਪੌਧਾਰੋਪਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਸਟੂਡੇਂਟ ਯੂਨੀਅਨ ਦੇ ਪ੍ਰਧਾਨ ਸੁਨੀਲ ਕਸ਼ਿਅਪ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਯੋਜਿਤ ਕੀਤਾ ਗਿਆ ਹੈ । ਜਿਸ ਵਿੱਚ ਕਾਲਜ ਅਤੇ ਵੱਖ ਵੱਖ ਸਥਾਨਾਂ ‘ਤੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸੰਯੁਕਤ ਰੂਪ ‘ਚ ਕਰੀਬ 110 ਬੂਟੇ ਲਗਾਏ ਗਏ ਅਤੇ ਪ੍ਰਣ ਕੀਤਾ ਗਿਆ ਕਿ ਇਸ ਬੂਟੀਆਂ ਦੀ ਦੇਖਭਾਲ ਕੀਤੀ ਜਾਵੇਗੀ । ਇਸ ਮੌਕੇ ਕਾਲਜ ਦੇ ਪ੍ਰੋਫੈਸਰ ਗੁਰਨਾਮ ਚੰਦ ਨੇ ਦੱਸਿਆ ਕਿ ਵਾਤਾਵਰਨ ਨੂੰ ਹਰਿਆ ਭਰਿਆ ਰੱਖਣਾ ਹਰ ਨਾਗਰਿਕ ਦਾ ਪਹਿਲਾ ਕਰਤੱਵ ਹੈ । ਸਾਨੂੰ ਬੱਚਿਆਂ ਨੂੰ ਵੀ ਇਸ ਬਾਰੇ ਪ੍ਰੇਰਿਤ ਕਰਨਾ ਚਾਹੀਦਾ ਹੈ । ਹਰ ਇੱਕ ਬੱਚਾ ਇਹ ਸੰਕਲਪ ਲਵੇ ਕਿ ਉਹ ਆਪਣੇ ਜਨਮਦਿਨ ਉੱਤੇ ਇੱਕ ਰੁੱਖ ਲਗਾਵੇਗਾ ਅਤੇ ਉਸਦੀ ਪੂਰੀ ਤਰਾਂ ਦੇਖਭਾਲ ਕਰੇਗਾ ਕਿਉਂਕਿ ਜੇਕਰ ਵਾਤਾਵਰਨ ਸ਼ੁੱਧ ਨਹੀਂ ਹੋਵੇਗਾ ਤਾਂ ਉਹ ਕਈ ਬੀਮਾਰੀਆਂ ਨੂੰ ਸੱਦਾ ਦੇਵੇਗਾ । ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਤ੍ਰਿਭੂਵਨ ਰਾਮ ਨੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਨੂੰ ਸੰਚਾਲਨ ਕਰਨ ਵਿੱਚ ਪ੍ਰੋਫੈਸਰ ਰਾਜੇਸ਼ ਕੁਮਾਰ , ਪ੍ਰੋਫੈਸਰ ਡਾ. ਗੁਰਨਾਮ ਚੰਦ , ਮੈਡਮ ਸ਼ੀਲਾ ਕਟਾਰਿਆ, ਮੈਡਮ ਗੁਰਪ੍ਰੀਤ ਕੌਰ, ਅੰਸ਼ੂ ਸ਼ਰਮਾ ਤੋਂ ਇਲਾਵਾ ਸਟੂਡੇਂਟ ਯੂਨੀਅਨ ਦੇ ਮੈਂਬਰ ਵਿਕਰਮ ਸ਼ਰਮਾ, ਅੰਕੁਸ਼, ਸੰਨੀ, ਅੰਜਨੀ ਚੁਘ ਦੇ ਇਲਾਵਾ ਹੋਰ ਵਿਦਿਆਰਥੀ ਮੌਜੂਦ ਸਨ ।
Check Also
ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ
ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – …