Thursday, March 27, 2025

ਗੁਰੂ ਨਾਨਕ ਦੇਵ ਪਬਲਿਕ ਸਕੂਲ ‘ਚ ਹਿਦੀ ਵਿਸ਼ੇੇ ਦੀ ਮਹਾਨਤਾ ਦੱਸੀ

ਹਰ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਜਰੂਰੀ- ਹਰਸਿਮਰਤ ਸਿਘ ਸੰਧੂ

PPN02101408
ਬਟਾਲਾ, 2 ਅਕਤੂਬਰ (ਨਰਿਦਰ ਬਰਨਾਲ)- ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਵਿਦਿਆਰਥੀਆਂ ਨੇ ਹਿੰਦੀ ਦਿਵਸ ਮਨਾਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਚੇਅਰਪਰਸਨ ਮਨਜਿੰਦਰ ਕੌਰ ਸੰਧੂ ਤੇ ਐਮ.ਡੀ. ਹਰਸਿਮਰਤ ਸਿੰਘ ਸੰਧੂ ਤੋਂ ਇਲਾਵਾ ਸਰਵਪ੍ਰੀਤ ਕੌਰ ਸੰਧੂ ਤੇ ਪ੍ਰਿੰਸੀਪਲ ਸਾਈ ਸਿਵਮ ਸ਼ਾਮਿਲ ਹੋਏ। ਇਸ ਮੌਕੇ ਵਿਦਿਆਰਥੀਆਂ ਦੇ ਹਿੰਦੀ ਭਾਸ਼ਾ ਤੇ ਕਵਿਤਾ, ਸੁਲੇਖ, ਹਿੰਦੀ ਰੀਡਿੰਗ ਤੇ ਕੁਇਜ਼ ਮੁਕਾਬਲੇ ਕਰਵਾਏ ਗਏ ।ਐਮ.ਡੀ. ਹਰਸਿਮਰਤ ਸਿੰਘ ਸੰਧੂ ਨੇ ਆਪਣੇ ਭਾਸ਼ਣ ‘ਚ ਵਿਦਿਆਰਥੀਆਂ ਨੂੰ ਦੱਸਿਆ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਤੇ ਸਾਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ।ਹਰ ਭਾਸ਼ਾ ਦਾ ਆਪਣਾ-ਆਪਣਾ ਸਥਾਨ ਹੈ ਤੇ ਸਾਨੂੰ ਸਮਾਜ ਵਿਚ ਰਹਿਦਿਆਂ ਹਰ ਭਾਸ਼ਾ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ।ਇਸ ਮੌਕੇ ਮੈਡਮ ਜੋਤੀ ਮਹਾਜਨ, ਬਾਬੀਤਾ, ਨਵਨੀਤ ਕੌਰ, ਰਾਜੇਸ਼, ਜਗਤਾਰ ਸਿੰਘ, ਗੁਰਪ੍ਰੀਤ ਕੌਰ, ਸਿਮਰਨਜੀਤ ਸਿੰਘ, ਪਰਮਜੀਤ ਕੌਰ, ਸੁਖਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਭਾਰਤੀ ਗਿਆਨ ਪ੍ਰਣਾਲੀਆਂ ਨਾਲ ਤਾਲਮੇਲ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 26 ਮਾਰਚ (ਸੂਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿਖੇ ਇੰਡੀਅਨ …

Leave a Reply