ਉਏ ਜ਼ਾਬਰੋ, ਉਏ ਜ਼ਾਲਮੋ,
ਹਮਲਾਵਰੋ, ਉਏ ਕਾਤਲੋ,
ਇਹ ਦੇਸ਼ ਦੀ ਜਵਾਨੀ ਹੈ,
ਅਣਖੀ ਬੜੀ ਅਭਿਮਾਨੀ ਹੈ,
ਇਹਦੀ ਜਾਗਦੀ ਜ਼ਮੀਰ ਹੈ,
ਇਹ ਬਦਲਦੀ ਤਕਦੀਰ ਹੈ,
ਕਿਸੇ ਮੁੱਲ `ਤੇ ਵਿਕਣਾ ਨਹੀਂ,
ਕਦੇ ਇਸ ਨੇ ਝੁਕਣਾ ਨਹੀਂ।
ਭਾਂਵੇ ਕਿ ਪੰਧ ਲਮੇਰਾ ਹੈ,
ਹਰ ਰਾਹ ਦੇ ਵਿੱਚ ਹਨੇਰਾ ਹੈ,
ਫਿਰਕੇ ਦਾ ਰੌਲ਼ਾ ਪਾ ਰਹੇ,
ਨਫਰਤ ਦਾ ਤੜਕਾ ਲਾ ਰਹੇ,
ਹੋਣੀ ਨਕਾਬਾਂ ਵਿੱਚ ਖੜ੍ਹੀ,
ਕਿਤੇ ਰੋਕਾਂ ਕਿਧਰੇ ਹੱਥਕੜੀ,
ਪਰ ਤੋੜਿਆਂ ਟੁੱਟਣਾ ਨਹੀਂ,
ਕਦੇ ਇਸ ਨੇ ਝੁਕਣਾ ਨਹੀਂ,
ਕਿਸੇ ਮੁੱਲ ‘ਤੇ ਵਿਕਣਾ ਨਹੀਂ ।
ਇਹਦੇ ਜ਼ਜ਼੍ਹਬੇ ਨੂੰ ਸਲਾਮ ਹੈ,
ਨਾਲ ਦੇਸ਼ ਦੀ ਅਵਾਮ ਹੈ,
ਇਹ ਹੈ ਗਿਆਨ ਦੀ ਰੌਸ਼ਨੀ,
ਪਈ ਬਣ ਕੇ ਜੁਗਨੂੰ ਚਮਕਦੀ,
ਰਾਤ ਹੋਰ ਨਾ ਬਹੁਤੀ ਦੇਰ ਹੈ,
ਹੁਣ ਚੜ੍ਹਨੀ ਨਵੀਂ ਸਵੇਰ ਹੈ,
ਇਸ ਅੱਗੇ ਕੋਈ ਟਿਕਣਾ ਨਹੀਂ,
ਕਦੇ ਇਸ ਨੇ ਝੁਕਣਾ ਨਹੀਂ,
ਕਿਸੇ ਮੁੱਲ ‘ਤੇ ਵਿਕਣਾ ਨਹੀਂ।
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ – 98552 07071