ਕਿਹਾ, ਹੁਣ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ
ਲੌਂਗੋਵਾਲ, 26 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਜਪਾ ਨੇ ਅਕਾਲੀਆਂ ਨੂੰ ਦਿੱਲੀ ਦੀ ਸਿਆਸਤ ਵਿੱਚੋਂ ਬਾਹਰ ਕਰਕੇ ਸਾਬਤ ਕਰ ਦਿੱਤਾ ਕਿ ਹੁਣ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਅਕਾਲੀ ਦਲ ਦਾ ਅੰਤ ਤੈਅ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਆਪਣੇ ਨਿਵਾਸ ਵਿਖੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ।ਉਨ੍ਹਾਂ ਮੋਦੀ ਨੂੰ ਦੇਸ਼ ਅਤੇ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨਾਲ ਹਰ ਕਦਮ ਤੇ ਵਿਤਕਰਾ ਕਰਕੇ ਪੰਜਾਬ ਤੇ ਪੰਜਾਬੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਪੰਜਾਬ ਹਿਤੈਸ਼ੀ ਕਹਾਉਣ ਵਾਲਾ ਅਕਾਲੀ ਦਲ ਮੋਦੀ ਦੀ ਪੰਜਾਬ ਵਿਰੋਧੀ ਸੋਚ ਦਾ ਮੁਰੀਦ ਰਿਹਾ।ਕੇਂਦਰ ਵਿੱਚ ਆਪਣੀ ਮਨਿਸਟਰੀ ਤੇ ਸਿਆਸੀ ਹੋਂਦ ਬਚਾਉਣ ਲਈ ਬਾਦਲ ਪਰਿਵਾਰ ਭਾਜਪਾ ਦੀ ਚਾਪਲੂਸੀ ਕਰ ਰਿਹਾ ਹੈ ਜਦੋ ਕਿ ਅਕਾਲੀ ਦਲ ਨੂੰ ਕੇਂਦਰੀ ਵਜਾਰਤ ਤੋਂ ਅਸਤੀਫਾ ਦੇ ਕੇ ਭਾਜਪਾ ਨਾਲੋਂ ਨਾਤਾ ਤੋੜਦਿਆਂ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਹੀ ਪਾਰਟੀ ਤੋਂ ਬਗਾਵਤ ਕਰ ਰਹੇ ਹਨ।ਉਨ੍ਹਾਂ ਢੀਂਡਸਾ ਦੀ ਬਗਾਵਤ ਨੂੰ ਕੁਰਸੀ ਦੀ ਭੁੱਖ ਕਰਾਰ ਦਿੰਦਿਆਂ ਕਿਹਾ ਕਿ ਬਾਦਲ ਪਰਿਵਾਰ ਕੁਰਸੀ ਬਚਾਉਣ ਲਈ ਤੇ ਢੀਂਡਸਾ ਪਰਿਵਾਰ ਕੁਰਸੀ ਲੈਣ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਨੂੰ ਪੰਜਾਬ ਤੇ ਸਿੱਖਾਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਹੈ।ਬੀਬੀ ਭੱਠਲ ਨੇ ਕਿਹਾ ਕਿ ਸੂਬੇ ਅੰਦਰ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਬਣਾਈ ਗਈ 11 ਮੈਂਬਰੀ ਕੁਆਰਡੀਨੇਸ਼ਨ ਕਮੇਟੀ ਕੁੱਝ ਸਮਾਂ ਕੰਮ ਕਰਕੇ ਸੂਬੇ ਦੀ ਪੂਰੀ ਰਿਪੋਰਟ ਸ੍ਰੀਮਤੀ ਸੋਨੀਆ ਗਾਧੀ ਨੂੰ ਦੇਵੇਗੀ ਅਤੇ ਉਸ ਤੋਂ ਬਾਅਦ ਜਲਦੀ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਆਪਣੇ ਸਿਆਸੀ ਹਿੱਤਾਂ ਲਈ ਧਰਮ ਨੂੰ ਵਰਤ ਰਹੇ ਹਨ, ਜਿਸ ਦੇ ਚੱਲਦਿਆਂ ਇਨ੍ਹਾਂ ਦਾ ਸਿਆਸੀ ਅੰਤ ਤੈਅ ਹੈ।ਬੀਬੀ ਭੱਠਲ ਨੇ ਕਿਹਾ ਕਿ ਭਾਜਪਾ ਧਰਮ ਅਤੇ ਜਾਤ ਦੇ ਨਾਂ ਤੇ ਲੋਕਾਂ ਨੂੰ ਲੜਾ ਕੇ ਸੱਤਾ ਵਿੱਚ ਬਣੇ ਰਹਿਣਾ ਚਾਹੁੰਦੀ ਹੈ, ਪਰ ਦੇਸ਼ ਦੇ ਲੋਕ ਭਾਜਪਾ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਜਿਸ ਦੇ ਚੱਲਦੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੱਤਾ ਵਿੱਚ ਵਾਪਸੀ ਕਰੇਗੀ ਅਤੇ ਦਿੱਲੀ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਵੇਗੀ।
ਬੀਬੀ ਭੱਠਲ ਨੇ ਇਹ ਵੀ ਖੁਲਾਸਾ ਕੀਤਾ ਕਿ ਸਰਕਾਰ ਵੱਲੋਂ ਫ੍ਰੀਡਮ ਫਾਈਟਰਾਂ ਲਈ ਟੋਲ ਟੈਕਸ ਫਰੀ ਕੀਤਾ ਗਿਆ ਹੈ ਜੇਕਰ ਕੋਈ ਟੋਲ ਟੈਕਸ ਵਾਲੇ ਜ਼ਬਰਦਸਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਸਰਕਾਰ ਆਜ਼ਾਦੀ ਘੁਲਾਟੀਆਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਸੰਜੀਦਾ ਤੇ ਵਚਨਬੱਧ ਹੈ।ਬੀਬੀ ਭੱਠਲ ਦੇ ਓ.ਐਸ.ਡੀ ਰਵਿੰਦਰ ਸਿੰਘ ਟੁਰਨਾ, ਮੀਡੀਆ ਸਲਾਹਕਾਰ ਸਨਮੀਕ ਹੈਨਰੀ, ਗੁਰਤੇਜ ਸਿੰਘ ਤੇਜੀ ਇੰੰਚਾਰਜ ਖਨੌਰੀ ਸਰਕਲ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ ਰਿੰਕੂ ਗੁਰਨੇ, ਰਾਜੇਸ਼ ਕੁਮਾਰ ਭੋਲਾ ਸੀਨੀਅਰ ਕਾਂਗਰਸੀ ਆਗੂ, ਗੁਰਲਾਲ ਸਿੰਘ ਜਿਲ੍ਹਾ ਚੇਅਰਮੈਨ ਐਸ.ਸੀ ਸੈਲ, ਟਰੱਕ ਯੂਨੀਅਨ ਦੇ ਪ੍ਰਧਾਨ ਕਿਰਪਾਲ ਸਿੰਘ ਨਾਥਾ, ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ, ਕਸ਼ਮੀਰਾ ਸਿੰਘ ਜਲੂਰ ਪ੍ਰਧਾਨ ਸੈਲਰ ਐਸ਼ੋਸ਼ੀਏਸ਼ਨ, ਸੁਖਰਾਮ ਸਿੰਘ ਪੱਪੀ ਖੰਡੇਵਾਦ, ਸਰਪੰਚ ਜਸਵਿੰਦਰ ਸਿੰਘ ਰਿੰਪੀ ਲਹਿਲ, ਗੁਰਵਿੰਦਰ ਸਿੰਘ ਬੱਗੜ, ਗੁਰਸੇਵ ਸਿੰਘ ਰੋੜੇਵਾਲਾ, ਐਡਵੋਕੇਟ ਤਿਰਲੋਕ ਸਿੰਘ ਭੰਗੂ, ਕੁਲਦੀਪ ਸਿੰਘ ਚੂੜਲ ਕਲਾਂ, ਹਰਦੀਪ ਸਿੰਘ ਚੰਗਾਲੀਵਾਲਾ, ਬਿੰਦਰ ਸਰਪੰਚ ਆਲਮਪੁਰ, ਸ਼ੇਰਵਿੰਦਰ ਸਿੰਘ ਡਸਕਾ, ਬੀਰਬਲ ਸਿੰਘ ਦਾਈਆ ਸਰਪੰਚ ਘੋੜੇਨਬ, ਰਾਜੂ ਸਰਪੰਚ ਅਤੇ ਗੁਰਦੀਪ ਕਲੇਰ ਰਾਏਧਰਾਣਾ, ਨਿਰਭੈ ਸਿੰਘ ਢੀਂਡਸਾ, ਜਸਪਾਲ ਸਿੰਘ ਜੋਸ਼ੀ, ਜਗਤਾਰ ਸਿੰਘ ਰਾਮਗੜ੍ਹ, ਬੀਰਬਲ ਸਿੰਘ ਦਾਈਆ ,ਗੁਰਜੰਟ ਸਿੰਘ ਚੋਟੀਆਂ, ਮਨਦੀਪ ਸਿੰਘ ਕਾਲੀਆ, ਹਰਦੀਪ ਸਿੰਘ ਜਵਾਹਰਵਾਲਾ, ਨੈਬ ਸਿੰਘ ਜਲੂਰ, ਮਨਦੀਪ ਸਿੰਘ ਬੰਟੀ, ਬਲਜੀਤ ਸਿੰਘ ਲੇਹਲ ਕਲਾਂ, ਤੇਜੀ ਜਵਾਹਰਵਾਲਾ, ਕੰਮਾ ਚੋਟੀਆਂ, ਕਾਕਾ ਪੇਂਟਰ, ਮਾਨ ਲਹਿਰਾ, ਹੈਰੀ ਕਲੇਰ ਅਤੇ ਡਾ ਬੱਗਾ ਸਿੰਘ ਭੂਟਾਲ ਖੁਰਦ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ ।