ਮਲੋਟ, 29 ਫਰਵਰੀ (ਪੰਜਾਬ ਪੋਸਟ -ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਨੈਸ਼ਨਲ ਵਿਗਿਆਨ ਦਿਵਸ ਮਨਾਇਆ ਗਿਆ, ਜਿਸ ਵਿੱਚ ਖੇਮ ਰਾਜ ਗਰਗ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਖੇੜਾ ਬਤੌਰ ਮੁੱਖ ਮਹਿਮਾਨ ਅਤੇ ਬਲਰਾਜ ਸਿੰਘ ਮੁੱਖ ਅਧਿਆਪਕ ਅਤੇ ਕ੍ਰਿਸਨ ਕੁਮਾਰ ਲੈਕਚਰਾਰ ਕਮਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ (ਲੜਕੇ) ਵਿਸ਼ੇਸ਼ ਮਹਿਮਨਾ ਵਜੋਂ ਪੁੱਜੇ। ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਡੀ.ਪੀ.ਈ ਅਤੇ ਸੁਨੀਲ ਕੁਮਾਰ ਲੈਕਚਰਾਰ ਫਿਜੀਕਸ ਨੇ ਸੰਭਾਲੀ।ਸੁਨੀਲ ਕੁਮਾਰ ਨੇ ਵਿਗਿਆਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।ਮੈਡਮ ਸੁਰੇਸਟਾ ਲੈਕਚਰਾਰ ਕਮਿਸਟਰੀ ਨੇ ਬਚਿਆ ਨੂੰ ਵਿਗਿਆਨਕ ਸੋਚ ਰੱਖਣ ਲਈ ਕਿਹਾ। ਕ੍ਰਿਸਨ ਕੁਮਾਰ ਲੈਕਚਰਾਰ ਕਮਿਸਟਰੀ ਨੇ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਸਬੰਧਤ ਛੋਟੀਆਂ ਛੋਟੀਆਂ ਉਦਹਾਰਣਾਂ ਦੇ ਕੇ ਸਰਲ ਤਰੀਕੇ ਨਾਲ ਵਿਗਿਆਨ ਸਮਝਾਇਆ । ਬਲਰਾਜ ਸਿੰਘ ਮੁੱਖ ਅਧਿਆਪਕ ਨੇ ਦੱਸਿਆ ਕਿ ਵਿਗਿਆਨ ਸਾਨੂੰ ਹਰ ਸਵਾਲ ਦਾ ਜਵਾਬ ਦਿੰਦਾ ਹੈ।
ਮੁੱਖ ਮਹਿਮਾਨ ਖੇਮ ਰਾਜ ਗਰਗ ਨੇ ਬੱਚਿਆਂ ਨੂੰ ਕਿਹਾ ਕਿ ਉਹ ਹਰ ਚੀਜ਼ ਨੂੰ ਵਿਗਿਆਨਕ ਸੋਚ ਨਾਲ ਦੇਖਣ ਕਿਉਂਕਿ ਇਸੇ ਸੋਚ ਨਾਲ ਬਹੁਤ ਸਾਰੇ ਵਿਗਿਆਨੀ ਪੈਦਾ ਹੋਏ ਹਨ।
ਪ੍ਰਿੰਸੀਪਲ ਵਿਜੈ ਗਰਗ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਗਿਆਨ ਦਿਵਸ ਮੌਕੇ ਸਾਰਿਆਂ ਨੂੰ ਮੁਬਾਰਕ ਦਿੱਤੀ।ਮੁੱਖ ਮਹਿਮਾਨਾਂ ਨੂੰ ਸਕੂਲ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …