Friday, July 4, 2025
Breaking News

ਕੈਬਨਿਟ ਮੰਤਰੀ ਸੋਨੀ ਨੇ ਲਕਸ਼ਮੀ ਨਾਰਾਇਣ ਸਭਾ ਨੂੰ ਦਿੱਤਾ 2 ਲੱਖ ਦਾ ਚੈਕ

10 ਮਾਰਚ ਤੱਕ ਚਲੇਗਾ ਰਾਗ ਸੰਮੇਲਨ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਦੁਰਗਿਆਨਾ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਲਕਸ਼ਮੀ ਨਾਰਾਇਣ ਸੰਗੀਤ ਸੰਮੇਲਨ ਰਾਗ ਸਭਾ ਦਾ PPNJ0903202008ਵੇਦ ਕਥਾ ਭਵਨ ਵਿਖੇ ਸ਼ੁੱਭ ਆਰੰਭ ਹੋਇਆ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਸ਼ਮਾ ਰੋਸ਼ਨ ਕਰਕੇ ਸੰਗੀਤ ਸੰਮੇਲਨ ਦੀ ਸ਼ੁਰੂਆਤ ਕੀਤੀ।ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸਰਸਵਤੀ ਵੰਦਨਾ ਕੀਤੀ ਗਈ।
            ਸੋਨੀ ਨੇ ਦੱਸਿਆ ਕਿ 115ਵਾਂ ਸੰਗੀਤ ਸਮਾਰੋਹ 10 ਮਾਰਚ ਤੱਕ ਚੱਲੇਗਾ।ਸੋਨੀ ਵਲੋਂ ਰਾਗ ਸਭਾ ਨੂੰ 2 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ ਗਿਆ।ਇਸ ਮੌਕੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਸ਼ਰਮਾ, ਰਮੇਸ਼ ਸ਼ਰਮਾ, ਪਿਆਰੇ ਲਾਲ ਸੇਠ, ਸੁਦਰਸ਼ਨ ਕਪੂਰ, ਵਿਪਨ ਚੋਪਣਾ, ਹਰੀਸ਼ ਤਨੇਜਾ ਵੀ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …