Monday, December 23, 2024

ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮ ਸ਼ੁਰੂ

ਹਜਾਰਾਂ ਸ਼ਰਧਾਲੂ ਪਹੁੰਚ ਰਹੇ ਹਨ ਗੁਰੂ ਦੇ ਦਰਬਾਰ

ਹਜੁਰ ਸਾਹਿਬ ਨਾਂਦੇੜ, 9 ਮਾਰਚ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਨਗਰੀ ਸ਼੍ਰੀ ਹਜੂਰ ਸਾਹਿਬ ਵਿਖੇ PPNJ0903202009ਰਵਾਇਤੀ ਹੋਲਾ ਮਹੱਲਾ ਮਨਾਉਣ ਲਈ ਪੰਜਾਬ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚ ਰਹੇ ਹਨ।ਹੋਲੀ ਨਾਲ ਸੰਬੰਧਿਤ ਸਾਰੇ ਧਾਰਮਿਕ ਪ੍ਰੋਗਰਾਮਾਂ ਸ਼ੁਰੂ ਹੋ ਚੁੱਕੇ ਹਨ।ਰਵਾਇਤ ਮੁਤਾਬਿਕ ਪਾਠ, ਕੀਰਤਨ ਅਤੇ ਹੋਰ ਪ੍ਰੋਗਰਾਮ ਚੱਲ ਰਹੇ ਹਨ।
        PPNJ0903202010 ਹਜ਼ੂਰ ਸਾਹਿਬ ਵਿਖੇ ਹੋਲੀ ਤੋਂ ਬਾਅਦ 10 ਮਾਰਚ ਨੂੰ ਹੋਲਾ ਮਹੱਲਾ ਨਗਰ ਕੀਰਤਨ ਕੱਢਿਆ ਜਾਵੇਗਾ।ਸ੍ਰੀ ਹਜ਼ੂਰ ਸਾਹਿਬ ਬੋਰਡ ਸ਼ਰਧਾਲੂਆਂ ਨੂੰ ਸਰਾਵਾਂ ਅਤੇ ਹੋਰ ਨਿੱਜੀ ਸਥਾਨਾਂ ‘ਤੇ ਠਹਿਰਾਇਆ ਜਾ ਰਿਹਾ ਹੈ।ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਜਗ੍ਹਾ-ਜਗ੍ਹਾ ਮੈਡੀਕਲ ਕੈਂਪ ਵੀ ਲਗਾਏ ਗਏ ਹਨ।ਸ਼੍ਰੀ ਆਨੰਦਪੁਰ ਸਾਹਿਬ ਦੇ ਤਖਤ ਕੇਸ਼ਗੜ ਸਾਹਿਬ ਦੀ ਵਾਂਗ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ।ਇੱਥੇ ਸਵੇਰੇ ਅਤੇ ਸ਼ਾਮ ਵਿਚ ਕੀਰਤਨ ਪ੍ਰੋਗਰਾਮ ਵੀ ਕੀਤੇ ਜਾ ਰਹੇ ਹੈ।ਸ਼ਹਿਰ ਵਿੱਚ ਇੱਕ ਲੱਖ ਦੇ ਕਰੀਬ ਸ਼ਰਧਾਲੂ ਸੰਗਤਾਂ ਪਹੁੰਚਣ ਦੀ ਸੰਭਾਵਨਾ ਹੈ।ਗੁਰਦੁਆਰਾ ਸਚਖੰਡ ਬੋਰਡ ਵਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਮੁਲਾਜ਼ਮ ਨਿਯੁੱਕਤ ਕੀਤੇ ਗਏ ਹਨ।ਕੋਰੋਨਾ ਵਾਇਰਸ ਦੀ ਗੰਭੀਰਤਾ ਦੇ ਮੱਦੇਨਜਰ ਵਿਸ਼ੇਸ਼ ਮੈਡੀਕਲ ਕੈਂਪ ਅਤੇ ਵਿਸ਼ੇਸ਼ ਸਹਾਇਤਾ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।ਸੁਰੱਖਿਆ ਵਜੋਂ ਸਾਰੇ ਪਾਸੇ ਚੌਕਸੀ ਵਰਤੀ ਜਾ ਰਹੀ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …