Sunday, December 22, 2024

ਕੋਰੋਨਾ ਵਾਇਰਸ – ਸਰਕਾਰੀ ਹੁਕਮਾਂ ਕਾਰਨ ਪ੍ਰਭਾਵਿਤ ਕਾਰੋਬਾਰੀਆਂ ਦਾ ਬੈਂਕ ਵਿਆਜ ਹੋਵੇ ਮੁਆਫ- ਔਜਲਾ

ਕਿਹਾ ਕੱਚੇ ਤੇਲ ਦੀਆਂ ਕੀਮਤਾਂ ‘ਚ ਕਮੀ  ਦੇ ਬਾਵਜੂਦ ਸਰਕਾਰ ਨਹੀਂ ਘਟਾ ਰਹੀ ਤੇਲ ਦੇ ਰੇਟ
ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ Gurjeet Aujlaਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਅਗਲੇ ਹੁਕਮਾਂ ਤੱਕ ਬੰਦ ਕੀਤੇ ਸ਼ਾਪਿੰਗ ਮਾਲ, ਸਿਨੇਮਾ ਹਾਲ, ਰੈਸਟੋਰੈਂਟ ਤੇ ਹੋਰ ਕਾਰੋਬਾਰੀ ਅਦਾਰਿਆਂ ਵਿੱਚ ਬੈਂਕ ਕਰਜ਼ਾ ਲੈ ਕੇ ਕੰਮ ਕਰਦੇ ਕਾਰੋਬਾਰੀਆਂ ਦਾ ਇਸ ਸਮੇਂ ਦੌਰਾਨ ਬੈਂਕ ਕਰਜ਼ੇ ਦਾ ਵਿਆਜ ਮੁਆਫ ਕੀਤਾ ਜਾਵੇ, ਇਸ ਸਮੇਂ ਦੌਰਾਨ ਕਰਜੇ ਦੀ ਕਿਸ਼ਤ ਤੋਂ ਰਾਹਤ ਦਿਤੀ ਜਾਵੇ ਅਤੇ ਕਾਰੋਬਾਰੀ ਅਦਾਰਿਆਂ ਦੇ ਬੰਦ ਰਹਿਣ ਤੱਕ ਕਿਸੇ ਵੀ ਕਾਰੋਬਾਰੀ ਨੂੰ ਬਲੈਕਲਿਸਟ ਨਾ ਕੀਤਾ ਜਾਵੇ।
             ਔਜਲਾ ਨੇ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਵਿਸ਼ਵ ਸਿਹਤ ਸੰਗਠਨ ਵਲੋਂ ਮਹਾਂਮਾਰੀ ਐਲਾਨੇ ਗਏ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਆਮ ਜਨਤਾ ਨੂੰ ਘਰਾਂ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਜਾ ਰਹੇ, ਉਥੇ ਹੀ ਦੂਸਰੇ ਪਾਸੇ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਦਰਜ਼ ਹੋਣ ਦੇ ਬਾਵਜ਼ੂਦ ਵੀ ਤੇਲ ਕੀਮਤਾਂ ‘ਚ ਬਣਦੀ ਕਮੀ ਨਾ ਕਰਕੇ ਕੇਂਦਰ ਸਰਕਾਰ ਦੇਸ਼ ਵਾਸੀਆਂ ਦੀ ਜੇਬ ‘ਤੇ ਡਾਕਾ ਮਾਰ ਰਹੀ ਹੈ।ਔਜਲਾ ਨੇ ਕਿਹਾ ਕਿ ਕੋਰੋਰਨਾ ਵਾਇਰਸ ਕਾਰਨ ਵਿਦੇਸ਼ੀ ਸੈਲਾਨੀਆਂ ਬਹੁਤ ਘੱਟੀ ਹੈ, ਜਿਸ ਕਾਰਨ ਇਸ ਦਾ ਸਭ ਤੋਂ ਜਿਆਦਾ ਘਾਟਾ ਹੋਟਲ ਕਾਰੋਬਾਰੀਆਂ ਨੂੰ ਉਠਾਉਣਾ ਪੈ ਰਿਹਾ ਹੈ। ਔਜਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਹੋਟਲ ਤੇ ਹੋਰ ਕਾਰੋਬਾਰੀਆਂ ਦੇ ਬੈਂਕ ਕਰਜ਼ੇ ਦਾ ਵਿਆਜ ਮੁਆਫ ਕਰਨ ਦੇ ਨਾਲ ਹੀ ਕਰਜੇ ਦੀ ਕਿਸ਼ਤ ਜਮਾਂ ਕਰਵਾਉਣ ਤੋਂ ਵੀ ਰਾਹਤ ਦਿਤੀ ਜਾਵੇ।ਜੋ ਕਾਰੋਬਾਰੀ ਪਬਲਿਕ ਸਥਾਨਾਂ ‘ਤੇ ਦੁਕਾਨਾਂ ਜਾਂ ਹੋਰ ਅਦਾਰੇ ਕਿਰਾਏ ਤੇ ਲੈ ਕੇ ਕੰਮ ਕਰ ਰਹੇ ਸਨ ਉਨ੍ਹਾਂ ਦੀਆਂ ਦੁਕਾਨਾਂ ਦਾ ਇਸ ਸਮੇਂ ਦਾ ਕਿਰਾਇਆ ਮੁਆਫ ਕੀਤੇ ਜਾਣ ਦੀ ਮੰਗ ਨੂੰ ਦੁਹਰਾਇਆ।ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਵਾਇਰਸ ਕਾਰਨ ਅਣ-ਐਲਾਨੀ ਐਮਰਜੈਂਸੀ ਕਾਰਨ ਘਰਾਂ ਅੰਦਰ ਰਹਿ ਰਹੇ ਦੇਸ਼ ਵਾਸੀਆਂ ਨੂੰ ਸਸਤੀ ਬਿਜਲੀ ਤੇ ਹੋਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਮੇਤ ਬਾਕੀ ਸੂਬਾ ਸਰਕਾਰਾਂ ਨੂੰ ਵਿਸੇਸ਼ ਪੈਕੇਜ ਦੇਣ ਦਾ ਐਲਾਨ ਕਰੇ।ਉਨ੍ਹਾਂ ਕਿਹਾ ਕਿ ਆਮ ਲੋਕ ਸੋਸ਼ਲ ਮੀਡੀਆ ਅਤੇ ਹੋਰਨਾਂ ਮਾਧਿਅਮਾਂ ਰਾਹੀਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਤ ਤੇ ਕਿਸੇ ਵੀ ਨੀਮ-ਹਕੀਮ ਦੇ ਬਹਿਕਾਵੇ ਵਿੱਚ ਆ ਕੇ ਆਪਣੀ ਜਿੰਦਗੀ ਨੂੰ ਖਤਰੇ ਵਿੱਚ ਨਾ ਪਾਉਣ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …