ਭੀਖੀ, 16 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪ੍ਰਸ਼ਾਸ਼ਨ ਵਲੋਂ ਕਰੋਨਾ ਵਾਇਰਸ ਸਬੰਧੀ ਜਿਥੇ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਮੋਕ ਡਰਿੱਲ ਰਾਹੀਂ ਸੁਚੇਤ ਕੀਤਾ ਜਾ ਰਿਹਾ ਹੈ।ਉਥੇ ਪਬਲਿਕ ਟਰਾਂਸਪੋਰਟ, ਸਪੋਰਟਸ ਕੰਪਲੈਕਸ ਅਤੇ ਸਕੂਲਾਂ ਕਾਲਜਾਂ ਆਦਿ ਵਿਖੇ ਇਕੱਠੇ ਨਾ ਹੋਣ ਦੀ ਵੀ ਸਲਾਹ ਜਾਰੀ ਕੀਤੀ ਜਾ ਰਹੀ ਹੈ।ਐਸ.ਡੀ.ਐਮ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ਭਾਵੇਂ ਬੁਢਲਾਡਾ ਦੇ ਕਿਸੇ ਇਲਾਕੇ `ਚ ਕਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ, ਪਰ ਫਿਰ ਵੀ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜਰੂਰੀ ਹਨ। ਉਨ੍ਹਾਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਖਾਂਸੀ, ਬੁਖ਼ਾਰ ਜਾਂ ਸਾਹ ਲੈਣ ਵਿੱਚ ਤਕਲੀਫ਼ ਆਦਿ ਲੱਛਣ ਸਾਹਮਣੇ ਆਉਣ `ਤੇ ਤੁਰੰਤ ਸਿਹਤ ਸੰਸਥਾਵਾਂ ਨਾਲ ਸੰਪਰਕ ਕੀਤਾ ਜਾਏ।ਉਨ੍ਹਾਂ ਦੱਸਿਆ ਕਿ ਪਬਲਿਕ ਟਰਾਂਸਪੋਰਟ ਵੀ ਸਵਾਰੀਆਂ ਨੂੰ ਓਵਰਲੋਡ ਨਾ ਕਰਨ, ਸਫ਼ਾਈ ਦੇ ਨਾਲ ਨਾਲ ਵਹੀਕਲ ਵਿੱਚ ਸੈਨੇਟਾਈਜ਼ਰ ਅਤੇ ਡਸਟਬਿਨ ਰੱਖੇ ਜਾਣ ਅਤੇ ਵਹੀਕਲ ਦੇ ਨੈਸ਼ਨਲ ਸਟੇਟ ਕੰਟਰੋਲ ਰੂਮ ਨੰਬਰਾਂ ਨੂੰ ਪ੍ਰਕਾਸ਼ਿਤ ਕਰਨਾ ਯਕੀਨੀ ਬਣਾਇਆ ਜਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …