Monday, December 23, 2024

ਬਾਬਾ ਭਾਈ ਗੁਰਦਾਸ ਦਾ ਸਲਾਨਾ ਮੇਲਾ ਰੱਦ, 23 ਮਾਰਚ ਨੂੰ ਭਰਨਾ ਸੀ ਮੇਲਾ

ਭੀਖੀ/ਮਾਨਸਾ, 21 ਮਾਰਚ (ਪੰਜਾਬ ਪੋਸਟ – ਕਮਲ ਕਾਂਤ) – ਕੋਰੋਨਾ ਵਾਇਰਸ ਦੇ ਚੱਲਦਿਆਂ ਡੇਰਾ ਬਾਬਾ ਭਾਈ ਗੁਰਦਾਸ ਦਾ ਸਲਾਨਾ ਮੇਲਾ ਰੱਦ ਕਰ ਦਿੱਤਾ ਗਿਆ ਹੈ।ਡੇਰੇ ਦੇ ਮੁਖੀ ਸੰਤ ਅੰਮ੍ਰਿਤ ਮੁਨੀ ਨੇ ਕਿਹਾ ਹੈ ਕਿ ਕੋਰੋਨਾ ਤੋਂ ਬਣਾਅ ਲਈ 23 ਮਾਰਚ ਦੇ ਸਲਾਨਾ ਮੇਲੇ ਨੂੰ ਰੱਦ ਕੀਤਾ ਗਿਆ ਹੈ।ਉਨਾਂ ਨੇ ਇਲਾਕੇ ਦੇ ਲੋਕਾਂ ਨੂੰ ਕੋਰਨਾ ਵਾਇਰਸ ਤੋਂ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਉਹ ਜਾਰੀ ਸਰਕਾਰੀ ਹਦਾਇਤਾਂ ਮੁਤਾਬਿਕ ਖੁਦ ਪ੍ਰਹੇਜ਼ ਰੱਖਣ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ।
ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ ਤੋਂ ਬਾਅਦ ਬਾਬਾ ਜੋਗੀ ਪੀਰ ਮੇਲਾ, ਬਾਬਾ ਧਿਆਨ ਦਾਸ ਮੇਲਾ ਅਤੇ ਪੁਲਾੜਾ ਸਾਹਿਬ ਦਾ ਮੇਲਾ ਵੀ ਰੱਦ ਕੀਤਾ ਗਿਆ ਹੈ ਤਾਂ ਕਿ ਜਿਆਦਾ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਹੌਣ ਤੋਂ ਰੋਕਿਆ ਜਾ ਸਕੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …