Sunday, December 22, 2024

ਟਰਾਈਡੈਂਟ ਗਰੁੱਪ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਰਕਾਰ ਨਾਲ – ਰਜਿੰਦਰ ਗੁਪਤਾ

ਕਾਮਿਆਂ ਨੂੰ ਤਨਖਾਹ ਸਮੇਤ ਹੋਣਗੀਆਂ ਛੱਟੀਆਂ 

ਬਰਨਾਲਾ, 21 ਮਾਰਚ (ਪੰਜਾਬ ਪੋਸਟ – ਜਗਦੇਵ ਸਿੰਘ ਸੇਖੋਂ) – ਪੰਜਾਬ ਦੇ ਨਾਮਵਰ ਕਾਰਪੋਰੇਟ ਤੇ ਇੰਡਸਟਰੀਅਲ ਅਦਾਰੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ Rajinder Gupta Trdentਰਜਿੰਦਰ ਗੁਪਤਾ ਨੇ ਐਲਾਨ ਕੀਤਾ ਹੈ ਕਿ ਇਹ ਕਰੋਨਾ ਵਾਇਰਸ ਤੋਂ ਪੈਦਾ ਹੋਏ ਸੰਕਟ ਦੌਰਾਨ ਦੇਸ਼, ਪੰਜਾਬ ਦੀ ਸਰਕਾਰ ਅਤੇ ਲੋਕਾਂ ਨਾਲ ਡਟ ਕੇ ਖੜ੍ਹਾ ਹੈ।ਉਨ੍ਹਾਂ ਕਿਹਾ ਕਿ ਇਹ ਗਰੁੱਪ ਜਿਥੇ ਸਰਕਾਰ ਨੂੰ ਹਰ ਸਹਿਯੋਗ ਦੇਵੇਗਾ ਉਥੇ ਆਪਣੇ ਨਾਲ ਜੁੜੇ 35 ਹਜ਼ਾਰ ਪਰਿਵਾਰਾਂ ਦੀ ਦੇਖ ਭਾਲ ਦਾ ਜਿੰਮਾ ਵੀ ਲਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਰੋਨਾ ਵਾਇਰਸ ਕਰ ਕੇ ਕਾਮਿਆਂ ਨੂੰ ਕੀਤੀਆਂ ਛੁੱਟੀਆਂ ਦੀ ਵੀ ਪੂਰੀ ਤਨਖਾਹ ਮਿਲੇਗੀ।
              ਗਰੁੱਪ ਦੇ ਐਮ.ਡੀ ਦੀਪਕ ਨੰਦਾ ਨੇ ਕਿਹਾ ਕਿ ਇਹ ਗਰੁੱਪ ਪ੍ਰਧਾਨ ਮੰਤਰੀ ਵੱਲੋਂ ਇਸ ਸੰਕਟ ਨਾਲ ਨਿਪਟਣ ਲਈ ਚੁੱਕੇ ਗਏ ਕਦਮਾਂ ‘ਤੇ ਪਹਿਰਾ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸਾਰੇ ਫੈਸਲਿਆਂ ਦੀ ਪਾਲਣਾ ਕਰ ਰਿਹਾ ਹੈ।
              ਰਾਜਿੰਦਰ ਗੁਪਤਾ ਨੇ ਇਹ ਵੀ ਐਲਾਨ ਕੀਤਾ ਕਿ ਟ੍ਰਾਈਡੈਂਟ ਨਾਲ ਜੁੜੇ ਜਿਹੜੀਆਂ ਔਰਤਾਂ, ਬੱਚਿਆਂ ਜਾਂ ਪਰਿਵਾਰਾਂ ਨੂੰ ਬਾਹਰ ਰਹਿਣ ਜਾਂ ਖਾਣ ਪੀਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਇਹ ਗਰੁੱਪ ਪੂਰੀ ਤਰ੍ਹਾਂ ਮਦਦ ਕਰੇਗਾ ਅਤੇ ਉਨ੍ਹਾਂ ਦੀ ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਤੋਂ ਇਲਾਵਾ ਮੁਫ਼ਤ ਮੈਡੀਕਲ ਸਹਾਇਤਾ ਮੁਹਈਆ ਕਰੇਗਾ।ਉਨ੍ਹਾਂ ਕਿਹਾ ਕਿ ਬਰਨਾਲੇ ਇਲਾਕੇ ਦੇ ਲੋਕਾਂ ਨੂੰ ਹੋਰ ਵੀ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਮੌਕੇ ਵੀ ਆਪਣੀ ਪੂਰੀ ਵਾਹ ਲਾਉਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …