Friday, October 18, 2024

ਕੋਰੋਨਾ ਦਾ ਅੰਤ ਹੈ ਪੱਕਾ…

ਮੇਰੀ ਇੱਕ ਗੱਲ ‘ਤੇ ਗੌਰ ਫ਼ਰਮਾਓ,
ਐਵੇਂ ਨਾਂ ਗੱਲ ਨੂੰ ਮਖ਼ੌਲ `ਚ ਉਡਾਓ,
ਬੇਸ਼ੱਕ ਕਰੋਨਾ ਮਹਾਂਮਾਰੀ ਨੇ ਕੀਤਾ ਹੈ ਧੱਕਾ,
ਪਰ ਜਿਸ ਦਾ ਜਨਮ ਹੋਇਆ ਹੈ,
ਉਸ ਦਾ ਅੰਤ ਵੀ ਹੋਵੇਗਾ ਪੱਕਾ।

ਤੁਸੀਂ ਦੇਖਿਓ ਇਸ ਨੂੰ ਕੋਈ ਹਰਾ ਨਾ ਪਾਵੇਗਾ,
ਪਰ ਖ਼ਾਤਮਾ ਇਸ ਦਾ ਖ਼ੁਦ-ਬ-ਖ਼ੁਦ ਹੋ ਜਾਵੇਗਾ,
ਇਸ ਦੀ ਕੜੀ ਨੂੰ ਤੋੜਨਾ ਸਾਡੇ ਹੀ ਹੱਥ ਹੈ ,
ਇਸ ਨੂੰ ਫੈਲਾਇਆ ਹੈ ਕਿਸ ਨੇ ਸਭ ਨੂੰ ਚੀਨ ‘ਤੇ ਸ਼ੱਕ ਹੈ,
ਸਾਡੀ ਬੇਗ਼ਮ ਜਿੱਤੇਗੀ ਬਾਜ਼ੀ ਹਾਰੇਗਾ ਉਸ ਦਾ ਯੱਕਾ ,
ਪਰ ਜਿਸ ਦਾ ਜਨਮ ਹੋਇਆ ਹੈ,
ਉਸ ਦਾ ਅੰਤ ਵੀ ਹੋਵੇਗਾ ਪੱਕਾ।

ਬੜੀ ਦਹਿਸ਼ਤ ਫ਼ੈਲਾਅ ਰਿਹਾ ਇਹ ਵਾਇਰਸ ਅਨੋਖਾ,
ਇਹ ਸੱਚ ਹੈ ਸੁਪਨਾ ਜਾਂ ਅੱਖਾਂ ਦਾ ਧੋਖਾ,
ਇਹ ਹੁਣ ਦਾ ਨਹੀਂ ਸਦੀਆਂ ਤੋਂ ਸੀ ਜ਼ਿੰਦਾ ,
ਸਿਰਫ਼ ਕਾਬੂ ਹੀ ਆਇਆ ਅੱਜ ਇਸ ਦੇ ਬੰਦਾ,
ਇਸ ਦੀ ਮੌਜ਼ੂਦਗੀ ਖਤਰਨਾਕ ਕਰਦਾ ਕਤਲ ਹੈ ਲੱਖਾਂ,
ਪਰ ਜਿਸ ਦਾ ਜਨਮ ਹੋਇਆ ਹੈ,
ਉਸ ਦਾ ਅੰਤ ਵੀ ਹੋਵੇਗਾ ਪੱਕਾ।

ਸੁਣੋ ਭਾਰਤ ਵਾਸੀਓ ਤੁਸੀਂ ਕਰ ਲਓ ਤਿਆਰੀ ,
ਹੁਣ ਲਾਗੇ ਹੀ ਹੈ ਇਸ ਦੇ ਜਾਣ ਦੀ ਵਾਰੀ,
ਨਾ ਸੁਧਰੀ ਦੁਨੀਆ ਤਾਂ ਆਵੇਗਾ ਮੁੜ ਲੈ ਕੇ ਮਕਾਣ,
ਫਿਰ ਕੱਢੇਗਾ ਇੱਕ ਦਿਨ `ਯਸ਼ੂ` ਲੋਕਾਂ ਦੀ ਜਾਨ ,
ਇਹਨੇ ਕਰ ਦੇਣਾ ਦੁਨੀਆਂ ਨੂੰ ਕੱਕੇ ਤੋਂ ਖ਼ੱਖਾ ,
ਪਰ ਜਿਸ ਦਾ ਜਨਮ ਹੋਇਆ ਹੈ
ਉਸ ਦਾ ਅੰਤ ਵੀ ਹੋਵੇਗਾ ਪੱਕਾ।
ਕੋਰੋਨਾ ਦਾ ਅੰਤ ਹੈ ਪੱਕਾ।

Yashu Jaan

 

 

 

ਯਸ਼ੂਜਾਨ
ਜਲੰਧਰ।
ਮੋ – 7710317182

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …