Friday, October 18, 2024

ਕੋਰੋਨਿਆ, ਓ ਕੋਰੋਨਿਆ

ਕੋਰੋਨਿਆ, ਓ ਕੋਰੋਨਿਆ
ਪਤਾ ਨਹੀਂ ਤੈਨੂੰ ਤੇਰੀ ਮਾਂ ਨੇ
ਕੀ ਖਾ ਕੇ ਹੈ ਜ਼ੰਮਿਆ?

ਤੂੰ ਕੱਲੇ ਨੇ ਲੱਖਾਂ ਦਾ ਨੱਕ ‘ਚ ਦਮ
ਕਰ ਛੱਡਿਆ ਹੈ ਨਿਕੰਮਿਆ।
ਜਿਸ ਦੇ ਸਰੀਰ ‘ਚ ਤੂੰ
ਇਕ ਵਾਰੀ ਵੜ ਜਾਵੇਂ,
ਉਸ ਦੇ ਸਰੀਰ ‘ਚੋਂ
ਕਈ ਕਈ ਦਿਨ ਨਾ ਬਾਹਰ ਆਵੇਂ।

ਵਿਗਿਆਨੀਆਂ ਨੂੰ ਵੀ
ਤੂੰ ਚਿੰਤਾ ‘ਚ ਪਾ ਦਿੱਤਾ ਹੈ।
ਡਾਕਟਰਾਂ ਤੇ ਨਰਸਾਂ ਨੂੰ
ਦਿਨ ਰਾਤ ਕਿੱਤੇ ਲਾ ਦਿੱਤਾ ਹੈ।
ਦੋ ਜਣੇ ਇਕ ਦੂਜੇ ਕੋਲ ਖੜ ਕੇ
ਕਰ ਨਹੀਂ ਸਕਦੇ ਗੱਲ ਵੀ।
ਇਕ ਦੂਜੇ ਨਾਲ ਗੱਲ ਕਰਨ ‘ਤੇ
ਤੂੰ ਲਾ ਦਿੱਤੀ ਹੈ ਪਾਬੰਦੀ ਹੀ।

ਦੁਕਾਨਾਂ, ਕਾਰਖਾਨੇ ਤੇ ਵਿਦਿਅਕ ਅਦਾਰੇ
ਤੂੰ ਬੰਦ ਕਰਵਾ ਦਿੱਤੇ।
ਕਈ ਥਾਵਾਂ ਤੇ ਬੰਦੇ ਤੂੰ
ਭੁੱਖ ਨਾਲ ਮਰਵਾ ਦਿੱਤੇ।
ਯਾਦ ਰੱਖ, ਅੱਤ ਚੁੱਕਣ ਵਾਲੇ ਦਾ
ਅੰਤ ਬੁਰਾ ਹੁੰਦਾ ਹੈ।

ਅੱਕੇ ਹੋਏ ਮਨੁੱਖ ਨੇ
ਤੈਨੂੰ ਮੁਕਾਣ ਦਾ
ਹੱਲ ਲੈਣਾ ਹੈ ਲੱਭ।
ਤੈਨੂੰ ਮੁਕਾ ਕੇ ਫਿਰ
ਕੱਠੇ ਰਹਿਣਗੇ ਲੋਕ ਸਭ।

Mohinder S Mann

 

 

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ।
ਮੋ – 9915803554

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …