Wednesday, March 12, 2025
Breaking News

ਬੰਦਾ ਮੁੜ ਕੇ ਨਈ ਆਇਆ

ਬਹੁਤੇ ਵੀ ਨਾ ਨੋਟ ਨਿੱਤ ਜੋੜਿਆ ਕਰ
ਕਫਨਾਂ ਨੂੰ ਜ਼ੇਬਾਂ ਦਾ ਰਿਵਾਜ਼ ਨਈ ਬਣਾਇਆ
ਹਰ ਦਿਨ ਖੁੱਲ ਕੇ ਤੂੰ ਜੀ ਲ਼ਿਆ ਕਰ
ਇੱਕ ਵਾਰੀ ਗਿਆ ਬੰਦਾ ਮੁੜ ਕੇ ਨਈਂ ਆਇਆ।

ਦਿਲ ਵਿੱਚ ਰਹਿ ਜੇ ਅਰਮਾਨ ਕੋਈ ਨਾ
ਰੱਬ ਨੇ ਨਈ ਪੁੱਛਣਾ ਤੂੰ ਨਾਲ ਕੀ ਲ਼ਿਆਇਆ
ਹਰ ਦਿਨ ਖੁੱਲ ਕੇ ਤੂੰ ਜੀ ਲਿਆ ਕਰ
ਇੱਕ ਵਾਰੀ ਗਿਆ ਬੰਦਾ ਮੁੜ ਕੇ ਨਈ ਆਇਆ।

ਹਰ ਇਕ ਨਾਲ ਹੱਸ ਬੋਲਿਆ ਤੂੰ ਕਰ ਓਏ
ਗੁੱਸਾ ਕਰ ਲੋਕਾਂ ਏਥੇ ਬਹੁਤ ਗਵਾਇਆ
ਹਰ ਦਿਨ ਖੁੱਲ ਕੇ ਤੂੰ ਜੀਅ ਲਿਆ ਕਰ
ਇੱਕ ਵਾਰੀ ਗਿਆ ਬੰਦਾ ਮੁੜ ਕੇ ਨਈ ਆਇਆ।

ਅਮੀਰਾਂ ਨਾਲੋਂ ਵੱਧ ਨੇ ਗਰੀਬ ਏਥੇ ਹੱਸਦੇ
ਓਨਾ ਵਿੱਚ ਕੋਈ ਗੁਣ ਵੱਖਰਾ ਨਈ ਪਾਇਆ
ਹਰ ਦਿਨ ਖੁੱਲ ਕੇ ਤੂੰ ਜੀ ਲ਼ਿਆ ਕਰ
ਇੱਕ ਵਾਰੀ ਗਿਆ ਬੰਦਾ ਮੁੜ ਕੇ ਨਈ ਆਇਆ।

ਪੈਸੇ ਨਾਲੋਂ ਵਧ ਕੇ ਤੂੰ ਦਿਲ ਦੀ ਅਮੀਰੀ ਰੱਖ
ਇੱਕ ਗੁਣ ਰੱਬ ਹਰ ਬੰਦੇ ਵਿੱਚ ਪਾਇਆ।
ਹਰ ਦਿਨ ਖੁੱਲ ਕੇ ਤੂੰ ਜੀ ਲ਼ਿਆ ਕਰ
ਇੱਕ ਵਾਰੀ ਗਿਆ ਬੰਦਾ ਮੁੜ ਕੇ ਨਈ ਆਇਆ।

Sukhbir Jons

 

 

 

ਸੁਖਬੀਰ ਸਿੰਘ ਜੌਂਸ

Check Also

ਬੀਬੀ ਭਾਨੀ ਕਾਲਜ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਈ.ਟੀ.ਟੀ ਵਿੱਚ ਅੱਜ ਵਿਦਾਇਗੀ …