ਸਜ਼ਾਯਾਫਤਾ ਦਾ ਪਾਸਪੋਰਟ ਤੇ ਡਰਾਇਵਿੰਗ ਲਾਇਸੰਸ ਨਹੀ ਬਣ ਸਕਦਾ ਤੇ ਨਾ ਹੀ ਜਾ ਸਕੇਗਾ ਵਿਦੇਸ਼
ਪਠਾਨਕੋਟ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਦੀਪਕ ਹਿਲੋਰੀ ਆਈ.ਪੀ.ਐਸ ਪਠਾਨਕੋਟ ਨੇ ਜਾਰੀ ਬਿਆਨ ‘ਚ ਦੱਸਿਆ ਹੈ ਕਿ ਦੁਨੀਆ ਭਰ ਵਿੱਚ ਕੋਵਿੰਡ-19 ਦੀ ਮਹਾਂਮਰੀ (ਬਿਮਾਰੀ) ਦੇ ਚੱਲਦਿਆ ਜਿਲਾ ਪ੍ਰਸਾਸ਼ਨ ਪਠਾਨਕੋਟ ਵੱਲੋਂ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ, ਵਪਾਰੀਆਂ, ਕਾਰੋਬਾਰ ਕਰਨ ਵਾਲੇ ਵਿਅਕਤੀਆਂ ਆਦਿ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 188 ਤਹਿਤ ਅੱਜ ਤੱਕ 356 ਮੁਕੱਦਮੇ ਦਰਜ਼ ਕੀਤੇ ਗਏ ਹਨ।ਬਿਨਾ ਵਜ੍ਹਾ ਜਾਂ ਬਿਨਾਂ ਕਰਫਿਊ ਪਾਸ ਤੋਂ ਘਰਾਂ ਤੋਂ ਬਾਹਰ ਘੁੰਮ ਰਹੇ ਵਿਅਕਤੀਆਂ ਖਿਲਾਫ ਇਹ ਮੁੱਕਦਮੇ ਕੀਤੇ ਗਏ ਹਨ।ਉਨਾਂ ਕਿਹਾ ਕਿ ਜਿਸ ਵਿਅਕਤੀ ਖਿਲਾਫ ਕੇਸ ਹੈ ਉਸ ਦਾ ਪਾਸਪੋਰਟ ਤੇ ਡਰਾਇਵਿੰਗ ਲਾਇਸੰਸ ਨਹੀ ਬਣ ਸਕਦਾ, ਨਾ ਹੀ ਉਹ ਵਿਅਕਤੀ ਵਿਦੇਸ਼ ਜਾ ਸਕਦਾ ਹੈ ਅਤੇ ਨਾ ਹੀ ਉਹ ਸਰਕਾਰੀ ਨੌਕਰੀ ਕਰ ਸਕਦਾ ਹੈ। ਵਿਸ਼ੇਸ ਤੋਰ ‘ਤੇ ਨੋਜਵਾਨ ਬੱਚੇ ਆਪਣੀ ਪੜਾਈ ਕਰਨ ਲਈ ਵਿਦੇਸ਼ ਨਹੀ ਜਾ ਸਕਦੇ ਹਨ ਅਤੇ ਮਾਨਯੋਗ ਅਦਾਲਤ ਵੱਲੋ ਜੁਰਮਾਨੇ (ਸਜ਼ਾ ਹੋਣ) ਹੋਣ ਕਰਕੇ ਉਹਨਾਂ ਦਾ ਭਵਿੱਖ ਖਰਾਬ ਹੋ ਸਕਦਾ ਹੈ।