Sunday, December 22, 2024

ਹਰੇਕ ਰਜਿਸਟਰਡ ਉਸਾਰੀ ਕਿਰਤੀ ਦੇ ਅਕਾਉਂਟ ਵਿੱਚ 3-3 ਹਜ਼ਾਰ ਦੀਆਂ ਦੋ ਕਿਸ਼ਤਾਂ ਪਾਈਆਂ

ਪਠਾਨਕੋਟ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟ੍ਰੱਕਸ਼ਨ ਵੈਲਫੇਅਰ ਬੋਰਡ ਵੱਲੋਂ ਹਰੇਕ ਰਜਿਸਟ੍ਰਡ ਉਸਾਰੀ ਕਿਰਤੀਆਂ PPNJ2304202015ਦੇ ਅਕਾਉਂਟ ਵਿੱਚ 3-3 ਹਜਾਰ ਦੀਆਂ ਵੱਖ-ਵੱਖ ਦੋ ਕਿਸ਼ਤਾਂ ਪਾਈਆਂ ਗਈਆਂ ਹਨ।ਕੰਵਰ ਡਾਵਰ ਸਹਾਇਕ ਕਿਰਤ ਕਮਿਸ਼ਨਰ ਅਤੇ ਮਨੋਜ ਸਰਮਾ ਲੈਬਰ ਇਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੋਰਡ ਨਾਲ ਰਜਿਸਟਰਡ ਕਿਰਤੀ ਕਾਮਿਆਂ ਜਿਵੇ ਰਾਜ ਮਿਸਤਰੀ, ਉਨ੍ਹਾਂ ਨਾਲ ਕੰਮ ਕਰਦੇ ਮਜ਼ਦੂਰ, ਸਰੀਆ ਬੰਨਣ ਵਾਲੇ, ਟਾਈਲ ਲਗਾਉਣ ਵਾਲੇ, ਪਲੰਬਰ, ਇਲੈਕਟ੍ਰੀਸ਼ੀਅਨ, ਰੰਗ ਕਲੀ ਦਾ ਕੰਮ ਆਦਿ ਕਰਨ ਵਾਲੇ ਉਸਾਰੀ ਕਿਰਤੀਆਂ ਦੇ ਖਾਤਿਆਂ ਵਿੱਚ ਮਾਰਚ ਮਹੀਨੇ 3000 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਪਾਈ ਗਈ ਸੀ ਅਤੇ ਹੁਣ ਅਪ੍ਰੈਲ ਵਿੱਚ ਇਨ੍ਹਾਂ ਕਿਰਤੀਆਂ ਦੇ ਖਾਤਿਆਂ ਵਿੱਚ ਦੂਸਰੀ 3000 ਰੁਪਏ ਦੀ ਕਿਸ਼ਤ ਪਾਈ ਜਾ ਰਹੀ ਹੈ।ਜਿਲ੍ਹਾ ਪਠਾਨਕੋਟ ਵਿੱਚ ਉਪਰੋਕਤ ਬੋਰਡ ਵਿੱਚ ਰਜਿਸਟਰਡ ਕਰੀਬ 8000 ਕਿਰਤੀ ਹਨ।
                ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਅੋਖੀ ਘੜ੍ਹੀ ਅੰਦਰ ਹਰੇਕ ਵਰਗ ਦਾ ਧਿਆਨ ਰੱਖ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …