ਪਸ਼ੂ ਧਨ ਸਮੇਂ ਦੀ ਲੋੜ – ਗੁਰਪ੍ਰੀਤ ਸਿੰਘ ਮਲੂਕਾ
ਰਾਮਪੁਰਾ ਫੂਲ 09 ਅਕਤੂਬਰ (ਅਵਤਾਰ ਸਿੰਘ / ਬੱਲੀ) ਗੁਰਪ੍ਰੀਤ ਸਿੰਘ ਮਲੂਕਾ, ਚੇਅਰਮੈਨ ਜ਼ਿਲ੍ਹਾ ਪ੍ਰੀਸਦ, ਬਠਿੰਡਾ ਨੇ ਆਪਣੇ ਕਰ ਕਮਲਾਂ ਨਾਲ ਪਸ਼ੂ ਹਸਪਤਾਲ, ਮਹਿਰਾਜ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ਉਨ੍ਹਾਂ ਨਾਲ ਡਾ. ਪ੍ਰਦੀਪ ਬਾਂਸਲ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਠਿੰਡਾ, ਡਾ. ਅਸੋਕ ਕੁਮਾਰ ਐਸ.ਵੀ.ਓ. ਰਾਮਪੁਰਾ ਫੂਲ, ਬਲਵੀਰ ਸਿੰਘ ਵੈਟਰਨਰੀ ਇੰਸਪੈਕਟਰ, ਪੰਚਾਇਤੀ ਰਾਜ ਦੇ ਐਕਸੀਅਨ ਸ. ਬੰਤ ਸਿੰਘ ਸੇਖੋ, ਦਰਸਨ ਸਿੰਘ ਐਸ.ਡੀ.ਓ., ਅਸੋਕ ਕੁਮਾਰ ਜੇ.ਈ. ਹਾਜ਼ਰ ਸਨ ।ਮਲੂਕਾ ਨੇ ਕਿਹਾ ਕਿ ਨਵੀਂ ਇਮਾਰਤ 20 ਲੱਖ ਰੁਪੈ ਦੀ ਲਾਗਤ ਨਾਲ ਪੰਜ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗੀ ।ਉਨ੍ਹਾਂ ਨੇ ਕਿਹਾ ਕਿ ਅਰੋਗ ਜ਼ਿੰਦਗੀ ਲਈ ਕੁਦਰਤੀ ਖੇਤੀ ਦੀ ਤੇ ਕੁਦਰਤੀ ਖੇਤੀ ਲਈ ਪਸੂ ਧਨ ਦੀ ਜ਼ਰੂਰਤ ਹੈ, ਇਸ ਲਈ ਪਸ਼ੂ ਪਾਲਕ ਚੰਗੀ ਨਸ਼ਲ ਦੇ ਪਸ਼ੂ ਰੱਖਣ । ਮਲੂਕਾ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਪਬਲਿਕ ਸੰਪੰਤੀ ਨੂੰ ਆਪਣੀ ਸਮਝ ਕੇ ਸਾਫ-ਸੁਥਰੀ ਰੱਖਣ ਦੇ ਨਾਲ-ਨਾਲ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਤੇ ਮਿਲਾਵਟੀ ਖਾਣ ਵਾਲੀਆਂ ਚੀਜ਼ਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ। ਪ੍ਰਗਟ ਸਿੰਘ ਨੇ ਆਪਣੇ ਸੰਬੋਧਨ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਨਾਲ ਪਹੁੰਚੇ ਅਫਸਰ ਸਾਹਿਬਾਨ ਦਾ ਧੰਨਵਾਦ ਕਰਨ ਤੋਂ ਬਾਅਦ ਕਿਹਾ ਕਿ ਅਕਾਲੀ ਦਲ ਬਾਦਲ ਸਰਕਾਰ, ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਿੰਡ ਮਹਿਰਾਜ ਨੂੰ ਵਿਸ਼ੇਸ਼ ਦੇਣ ਰਹੀ ਹੈ ।ਹੁਣ ਮਲੂਕਾ ਨੇ ਪਿੰਡ ਮਹਿਰਾਜ ਦੀ ਰਹਿੰਦੀ ਮੁੱਖ ਮੰਗ ਪਸ਼ੂ ਹਸਪਤਾਲ ਦੀ ਪੂਰੀ ਕਰ ਦਿੱਤੀ ਹੈ ।ਉਨ੍ਹਾਂ ਆਪਣੀ ਬੇਨਤੀ ਵਿੱਚ ਕਿਹਾ ਕਿ ਪਿੰਡ ਮਹਿਰਾਜ ਦੇ ਤਕਰੀਬਨ 8000 ਪਸ਼ੂ ਹਨ ਤੇ 9 ਪੰਚਾਇਤਾਂ ਹਨ ਜਿਸ ਕਰਕੇ ਇਸ ਨੂੰ ਇੱਕ ਹੋਰ ਵੱਖਰੀ ਡਿਸਪੈਂਸਰੀ ਦਿੱਤੀ ਜਾਵੇ ਤਾਂ ਜੋ ਪਸ਼ੂ ਪਾਲਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।ਸਟੇਜ ਸੰਚਾਲਕ ਨਿਰਮਲ ਸਿੰਘ ਨੇ ਪਹੁੰਚੇ ਹੋਏ ਸਾਰੇ ਨਗਰ ਵਾਸੀਆਂ, ਅਫਸਰ ਸਾਹਿਬਾਨ ਅਤੇ ਸ. ਮਲੂਕਾ ਜੀ ਦਾ ਧੰਨਵਾਦ ਕਰਨ ਤੋਂ ਬਾਅਦ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਸ ਪਸ਼ੂ ਹਸਪਤਾਲ ਦੀ ਬਿਲਡਿੰਗ ਨੂੰ ਵਧੀਆ ਤਰੀਕੇ ਨਾਲ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੀਰ ਸਿੰਘ ਸਰਪੰਚ, ਮੇਜਰ ਸਿੰਘ ਸਰਪੰਚ, ਨੌਨਿਹਾਲ ਸਿੰਘ ਸਰਪੰਚ, ਬਲਵੀਰ ਸਿੰਘ ਮਾਰਕੀਟ ਕਮੇਟੀ ਮੈਂਬਰ, ਕੁਲਵਿੰਦਰ ਸਿੰਘ ਯੂਥ ਪ੍ਰਧਾਨ, ਗੁਰਮੇਲ ਸਿੰਘ ਸਰਪੰਚ, ਪ੍ਰਧਾਨ ਗੁਰਦੀਪ ਸਿੰਘ, ਗਮਦੂਰ ਸਿੰਘ, ਸੁਖਪਾਲ ਸਿੰਘ ਮਿਰਚ ਫਾਰਮ, ਸੀਰਾ ਦੁਬਈ, ਅਵਤਾਰ ਸਿੰਘ ਵੈਟਰਨਰੀ ਇੰਸਪੈਕਟਰ, ਡਾ. ਸੁਖਦੇਵ ਸਿੰਘ ਗਿੱਲ, ਨਿਰਭੈ ਸਿੰਘ ਵੈਟਰਨਰੀ ਇੰਸਪੈਕਟਰ, ਜਸਵੀਰ ਸਿੰਘ ਰਾਮਨਗਰ, ਜਰਨੈਲ ਸਿੰਘ, ਅਮਰੀਕ ਸਿੰਘ, ਸੁਖਦੀਪ ਸਿੰਘ, ਬੂਟਾ ਸਿੰਘ ਬਲਾਕ ਸੰਮਤੀ ਮੈਂਬਰ, ਕੁਲਦੀਪ ਸਿੰਘ ਯੂਥ ਆਦਿ ਹਾਜ਼ਰ ਸਨ ।