ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਜੀਵਨ ਸਿੰਘ ਯੂਥ ਕਲੱਬ ਪਿੰਡ ਵੜਿੰਗ ਖੇੜਾਂ ਸਮੂਹ ਮੈਬਰਾਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਛੇਵਾਂ ਕਾਸਕੋ ਕ੍ਰਿਕੇਟ ਟੂਰਨਾਂਮੈਂਟ ਦਾ ਫਾਇਨਲ ਮੈਂਚ ਕਰਵਾਇਆਂ ਗਿਆ। ਜਿਹੜਾ ਕਿ ਪਿੰਡ ਵੜਿੰਗ ਖੇੜਾ ਅਤੇ ਪੁੰਨੀਵਾਲਾ ਮੌਹਰੀ ਕਾ ਟੀਮ ਵਿਚਾਲੇ ਹੋਇਆ ਜਿਸ ਵਿੱਚ ਪਿੰਡ ਵੜਿੰਗ ਖੇੜਾ ਦੀ ਟੀਮ ਜੇਤੂ ਰਹੀ ਅਤੇ ਇਹ ਮੈਂਚ ਜਿੱਤ ਕੇ ਪਹਿਲਾ ਇਨਾਮ ੧੦,੦੦੦ ਰੁਪਏ ਵਾਲੀ ਟ੍ਰੋਫੀ ਪ੍ਰਾਪਤ ਕੀਤੀ। ਇਸ ਟੂਰਨਾਮੈਂਟ ਮੌਕੇ ਬਲਜਿੰਦਰ ਸਿੰਘ ਗਰੇਵਾਲ , ਗੁਰਲਾਲ ਸਿੰਘ ਵੜਿੰਗ, ਰਣਜੋਧ ਸਿੰਘ ਨੰਬਰਦਾਰ ਦੇਵਾ ਸਿੰਘ ਸਹਾਰਨ ਨੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਇਨਾਮ ਵੰਡ ਸਮਾਰੋਹ ਵਿੱਚ ਵੀ ਹਿੱਸਾ ਲਿਆ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …