ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਨੋਟਾਂ ਦੇ ਪੈਕਟਾਂ ਵਿੱਚ ਕਾਗਜ ਲਗਾ ਕੇ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਐਸ.ਐਸ. ਪੀ ਗੁੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਦਿਨੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਮੁੱਕਦਮਾ ਨੰਬਰ 310 ਮਿਤੀ 02.09.2014 ਅ/ਧ 379,420,34 ਜੋ ਮੁਦਈ ਵਿਨੋਦ ਕੁਮਾਰ ਪੁੱਤਰ ਅਮਰ ਲਾਲ ਵਾਸੀ ਭਗਤ ਸਿੰਘ ਮਾਰਕੀਟ ਬਠਿੰਡਾ ਵੱਲੋ ਬਰਖਿਲਾਫ ਨਾ-ਮਾਲੂਮ ਦਰਜ ਰਜਿਸਟਰ ਹੋਇਆ ਸੀ ਕਿ ਉਹ ਭਗਤ ਸਿੰਘ ਮਾਰਕੀਟ ਵਿੱਚ ਸਪੋਰਟਸ ਦੇ ਸਮਾਨ ਦੀ ਦੁਕਾਨ ਕਰਦਾ ਹੈ।2 ਸਤੰਬਰ ਨੂੰ ਉਸਨੇ ਆਪਣੇ ਨੌਕਰ ਹਰਪ੍ਰੀਤ ਸਿੰਘ ਨੂੰ ਪਹਿਲਾ ਦੀ ਤਰ੍ਹਾਂ ਓ.ਬੀ.ਸੀ. ਬੈਕ, ਬੈਂਕ ਬਾਜ਼ਾਰ ਬਠਿੰਡਾ ਦਾ 40,000/-ਰੁਪਏ ਦਾ ਚੈਕ ਦੇ ਕਰ ਕੈਸ਼ ਕਰਾਉਣ ਲਈ ਦਿੱਤਾ ਗਿਆ ਸੀ।ਜਦੋ ਉਸਦਾ ਨੌਕਰ ਹਰਪ੍ਰੀਤ ਸਿੰਘ ਕਾਫੀ ਸਮਾਂ ਹੋ ਗਿਆ ਸੀ ਰਕਮ ਲੈ ਕੇ ਵਾਪਸ ਨਾ ਆਇਆ ਤਾ ਉਸ ਨੇ ਆਪਣੇ ਦੂਸਰੇ ਨੌਕਰ ਸੋਨੂੰ ਨੂੰ ਪਤਾ ਕਰਨ ਲਈ ਭੇਜਿਆ ਤਾ ਵਕਤ ਕਰੀਬ 11.00 ਵਜੈ ਦਿਨ ਦੋਵੋ ਨੌਕਰ ਦੁਕਾਨ ‘ਤੇ ਵਾਪਸ ਆਏ ਤਾਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੱਲੋ 40,000/-ਰੁਪਏ ਬੈਂਕ ਵਿੱਚੋ ਕਢਵਾ ਲਏ ਸਨ ਤਾਂ ਬੈਂਕ ਵਿੱਚ ਦੋ ਨਾ ਮਾਲੂਮ ਲੜਕਿਆਂ ਨੇ ਉਸ ਨੂੰ ਗੱਲਬਾਤ ਵਿੱਚ ਉਲਝਾ ਲਿਆ ਤੇ ਕਿਹਾ ਕਿ ਉਨ੍ਹਾਂ ਕੋਲ ਦੋ ਲੱਖ ਦੀ ਨਗਦੀ ਹੈ (ਜੋ ਕਪੜੇ ਵਿੱਚ ਲਪੇਟੇ ਸਨ) ਬੈਂਕ ਵਿੱਚ ਜਮਾ ਕਰਾਉਣ ਹਨ ਤਾਂ ਉਨ੍ਹਾਂ ਵਿੱਚੋ ਇੱਕ ਲੜਕੇ ਨੇ ਕੱਪੜੇ ਵਿੱਚ ਬੰਨੇ ਰੁਪਇਆ ਵਿੱਚੋ 1000/1000 ਰੁਪਏ ਦੇ ਕਰੀਬ ਅੱਠ ਨੋਟ ਉਸ ਦੇ ਸਾਹਮਣੇ ਕੱਢੇ ਤਾਂ ਬਾਕੀ ਕਪੜੇ ਵਿੱਚ ਲਪੇਟ ਲਏ ਜੋ ਸਾਰੇ ਰੁਪਏ ਉਸ ਨੂੰ ਫੜਾ ਦਿੱਤੇ ਅਤੇ ਉਸ ਪਾਸੋ ਧੋਖੇ ਨਾਲ ਗੱਲਾਂ-ਬਾਤਾਂ ਨਾਲ 40,000/-ਚੁਰਾ ਲਏ।ਦਿੱਤੇ ਹੋਏ ਰੁਪਇਆਂ ਵਾਲੇ ਕਪੜੇ ਨੂੰ ਚੈਂਕ ਕੀਤਾ ਤਾਂ ਉਸ ਵਿੱਚੋ ਖਾਲੀ ਪਰਚੀਆਂ ਨਿਕਲੀਆਂ।
ਅੱਜ ਥਾਣਾ ਕੋਤਵਾਲੀ ਬਠਿੰਡਾ ਦੀ ਪੁਲਿਸ ਪਾਰਟੀ ਸ਼ਹੀਦ ਭਗਤ ਸਿੰਘ ਮਾਰਕੀਟ ਵਿਖੇ ਗਸ਼ਤ ਕਰ ਰਹੀ ਸੀ ਤਾਂ ਮੁਦਈ ਮੁਕੱਦਮਾ ਦੇ ਨੌਕਰ ਨੇ ਇਤਲਾਹ ਦਿੱਤੀ ਕਿ ਜਿਹੜੇ ਵਿਅਕਤੀਆਂ ਨੇ ਉਸ ਨਾਲ ਠੱਗੀ ਮਾਰੀ ਸੀ, ਅੱਜ ਫਿਰ ਉਹ ਬੈਂਕ ਬਾਜ਼ਾਰ ਵਿਚ ਘੁੰਮ ਰਹੇ ਹਨ ।ਇਸ ਇਤਲਾਹ ਤੇ ਫੌਰੀ ਕਾਰਵਾਈ ਕਰਦੇ ਹੋਏ ਬੈਂਕ ਬਾਜ਼ਾਰ ਵਿਚੋ ਕਾਲੂ ਪੁੱਤਰ ਭੀਮਾ ਕੋਮ ਗੁਜਰਾਤੀ ਵਾਸੀ ਗਲੀ ਨੰਬਰੀ 1 ਸੁਭਾਸ ਬਸਤੀ ਨੇੜੇ ਲਾਲ ਸਿਘ ਬਸਤੀ, ਗੋਪਾਲ ਪੁੱਤਰ ਸੇਵਾ ਰਾਮ (ਕੋਮ ਗੁਜਰਾਤੀ) ਵਾਸੀ ਸੁਭਾਸ ਨਗਰ ਬਠਿੰਡਾ, ਪਵਨ ਪੁੱਤਰ ਜਵਾਹਰ ਕੋਮ ਡਾਬੀ ਝੁੱਗੀਆ ਨੇੜੇ ਮੇਲਾ ਰਾਮ ਹਸਪਤਾਲ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਨ੍ਹਾਂ ਨੇ 2 ਸਤੰਬਰ ਨੂੰ ਇੱਕ ਕੱਪੜੇ ਵਿਚ ਪਰਚੀਆਂ ਲਪੇਟ ਕੇ ਉਪਰ 1000/1000 ਦੇ 7/8 ਨੋਟ ਲਗਵਾ ਦਿੱਤੇ ਅਤੇ ੳ.ਬੀ.ਸੀ. ਬੈਕ ਵਿਚ ਜਾਕੇ ਇੱਕ ਲੜਕਾ ਜਿਸਦੀ ਉਮਰ ਕਰੀਬ 15/16 ਸਾਲ ਸੀ ਜਿਸਨੇ ਉਨ੍ਹਾਂ ਦੇ ਸਾਹਮਣੇ 40000/- ਰੁਪੈ ਕਢਵਾਏ ਸਨ ਨੂੰ ਕਿਹਾ ਕਿ ਅਸੀ 2 ਲੱਖ ਰੁਪੈ ਦੀਨਾ ਬੈਂਕ ਵਿਚ ਜਮ੍ਹਾਂ ਕਰਵਾਉਣੇ ਹਨ ਜੋ ਉਹ ਅਨਪੜ੍ਹ ਹੈ ਅਤੇ ਵਾਊਚਰ ਭਰਕੇ ਦੀਨਾ ਬੈਕ ਵਿਚ ਜਮ੍ਹਾਂ ਕਰਵਾ ਦੇਵੋ ।ਜੋ ਇਨ੍ਹਾਂ ਦੋਸ਼ੀਆਨ ਨੇ ਉਸਦੇ ਸਾਹਮਣੇ 7/8 ਨੋਟ ਕੱਢਕੇ ਬਾਕੀ ਉਸਨੂੰ ਫੜਾ ਦਿੱਤੇ ਅਤੇ ਕਿਹਾ ਕਿ ਇਸਨੂੰ ਡੱਬ ਵਿਚ ਛੁਪਾ ਲਵੋ ਅਤੇ ਉਹ ਇਹ ਪੈਸੇ ਦੀਨਾ ਬੈਕ ਵਿਚ ਜਿੱਥੇ ਹਰਪ੍ਰੀਤ ਸਿੰਘ ਨੇ ਵੀ ਇੱਕ ਚੈਕ ਜਮ੍ਹਾਂ ਕਰਵਾਉਣਾ ਸੀ ਜਮ੍ਹਾ ਕਰਵਾ ਦੇਵੋ ਅਤੇ ਇਹਨਾ ਪੈਸਿਆ ਵਿਚੋ 20000/-ਰੁਪੈ ਤੁਸੀ ਹੋਰ ਲੈ ਲਵੋ ਜਿਸ ਤੇ ਉਸ ਨੇ ਲਾਲਚ ਵਿਚ ਆ ਕੇ ਆਪਣੇ ਕਢਵਾਏ 40000/-ਰੁਪੈ ਉਹਨਾ ਨੂੰ ਫੜਾ ਦਿੱਤੇ।ਜਿਸ ‘ਤੇ ਉਕਤ ਦੋਸ਼ੀਆਨ 40,000/- ਰੁਪੈ ਲੈ ਕੇ ਰਸਤੇ ਵਿਚ ਲਾਪਤਾ ਹੋ ਗਏ।ਇਸ ਤੋ ਇਲਾਵਾ ਇਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਖੁਦ ਪਾਰਸਲ ਤਿਆਰ ਕਰ ਲੈਦੇ ਸਨ ਅਤੇ ਪਾਰਸਲ ਵਿਚ 100/100 ਦੇ ਅਸਲੀ ਨੋਟ ਲਗਵਾ ਕੇ ਬਾਕੀ ਪਰਚੀਆਂ ਪਾ ਦਿੰਦੇ ਸਨ ਅਤੇ ਬੈਕਾਂ ਦੇ ਨਜਦੀਕ ਆ ਕੇ ਉੱਥੇ ਜਾਂਦੇ ਰਾਹਗੀਰਾ ਨੂੰ ਕਹਿੰਦੇ ਕਿ ਉਹਨਾ ਨੂੰ ਫੈਕਟਰੀ ਮਾਲਕ ਨੇ ਕੁੱਟਿਆ ਹੈ।ਜਿਸ ਕਰਕੇ ਉਹਨਾ ਨੇ ਫੈਕਟਰੀ ਮਾਲਕ ਦਾ ਇਹ ਪਾਰਸਲ ਚੁਰਾਕੇ ਲਿਆਦਾ ਹੈ ਜੋ ਉਹਨਾ ਪਾਸ ਕਿਰਾਏ ਲਈ ਪੈਸੇ ਨਹੀ ਹਨ ਜੋ ਇਹ ਪਾਰਸਲ ਉਪਰੋ ਥੋੜਾ ਖੋਲ ਕੇ ਆਪ ਵਿਖਾ ਦਿੰਦੇ ਸਨ।ਰਾਹਗੀਰ ਨੂੰ ਜਦੋ ਪਾਰਸਲ ਵਿਚ ਪੈਸੇ ਦਿਖਾਈ ਦਿੰਦੇ ਤਾ ਰਾਹਗੀਰ ਪੈਸਿਆਂ ਦੇ ਲਾਲਚ ਵਿਚ ਆ ਕੇ ਇਹਨਾਂ ਨੂੰ 1000, 500 ਜਾਂ ਇਸ ਤੋ ਵੱਧ ਰੁਪੈ ਦੇ ਦਿੰਦਾ ਤੇ ਪਾਰਸਲ ਲੈ ਲੈਂਦਾ । ਬਾਅਦ ਵਿਚ ਪਾਰਸਲ ਖੋਲਣ ਤੇ ਉਸ ਵਿਚੋ ਪਰਚੀਆਂ ਨਿਕਲਦੀਆਂ ।ਦੋਸ਼ੀਆਨ ਵਲੋਂ 4/5 ਅਜਿਹੀਆ ਠੱਗੀਆ ਮਾਰੀਆਂ ਹਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …