ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਕੇਂਦਰੀ ਜੇਲ੍ਹ ਵਿਚ ਸੁਪਰਡੈਂਅ ਜੇਲ੍ਹ ਰਾਜਮਹਿੰਦਰ ਸਿੰਘ ਦੇ ਦਿਸ਼ਾ ਨਿਦੇਸ਼ਾਂ ਅਨੁਸਾਰ ਜੇਲ੍ਹੇ ਵਿਚ ਕੈਦੀ ਔਰਤਾਂ ਨੂੰ ਕਰਵਾਂ ਚੌਥ ਮੌਕੇ ਵਿਸ਼ੇਸ਼ ਸਹਲੂਤਾਂ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ 35 ਕੈਦੀ ਔਰਤਾਂ ਵਲੋਂ ਆਪਣੇ ਪਤੀਆਂ ਦੀਆਂ ਲੰਬੀਆਂ ਉਮਰਾਂ ਵਾਸਤੇ ਵਰਤ ਰੱਖਿਆ ਗਿਆ।ਇਸ ਮੌਕੇ ਵਿਸ਼ੇਸ਼ ਪ੍ਰਬੰਧਾਂ ਹੇਠ ਉਨ੍ਹਾਂ ਦੇ ਪਰਿਵਾਰਾਂ ਲਈ ਬੈਠਣਾ ਦਾ ਪ੍ਰਬੰਧ ਕੀਤਾ ਗਿਆ।ਔਰਤਾਂ ਦੇ ਵਰਕ ਦਾ ਸਮਾਨ ਇਕ ਸਮਾਜ ਸੇਵੀ ਸੰਸਥਾ ਵਲੋਂ ਕੀਤਾ ਗਿਆ।ਇਸ ਤੋਂ ਇਲਾਵਾ ਸ਼ਹਿਰ ਦੇ ਸਮੂਹ ਹੋਟਲਾਂ ਵਿਚ ਉੱਚ ਸ੍ਰੇਣੀ ਦੇ ਪਰਿਵਾਰਾਂ ਦੀਆਂ ਔਰਤਾਂ ਵਲੋਂ ਕਰਵਾਂ ਚੌਥ ‘ਤੇ ਆਪਣੇ ਆਪਣੇ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਖੇਡ ਕੇ ਮਨ ਪ੍ਰਚਾਇਆ ਗਿਆ।ਉਥੇ ਹੀ ਮੱਧ ਸ੍ਰੇਣੀ ਪਰਿਵਾਰਾਂ ਵਲੋਂ ਮੰਦਰ ਅਤੇ ਗੁਰਦੁਆਰਿਆਂ ਵਿਚ ਜਾ ਕੇ ਆਪਣੀਆਂ ਇੱਛਾਵਾਂ ਸਹਿਤ ਸਮਾਂ ਗੁਜਾਰਿਆ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਗਿਆ।ਬਾਜ਼ਾਰਾਂ ਵਿਚ ਖੂਬ ਚਹਿਲ ਪਹਿਲ ਬਣੀ ਰਹੀ।ਦੁਕਾਨਦਾਰਾਂ ਦੀ ਚਾਂਦੀ ਅਤੇ ਮਿਠਾਈ ਵਾਲਿਆਂ ਕੋਲ ਰੌਣਕ ਘੱਟ ਰਹੀ ਉਥੇ ਹੀ ਫਲ ਫਰੂਟ ਵਾਲਿਆਂ ਨੇ ਆਪਣੇ ਮਨ ਭਾਊ ਰੇਟਾਂ ਵਿਚ ਫਰੂਟ ਵੇਚੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …