Wednesday, July 16, 2025
Breaking News

ਕੁਦਰਤੀ ਆਫਤ ‘ਚ ਨਹਿਰੂ ਯੁਵਾ ਕੇਂਦਰ ਹਮੇਸ਼ਾ ਹੀ ਮੋਹਰੀ ਰਹਿੰਦਾ ਹੈ- ਕਮਿਸ਼ਨਰ ਇਨਕਮ ਟੈਕਸ ਚੌਧਰੀ

PPN11101410
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਜੰਮੂ ਕਸ਼ਮੀਰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਮਾਨਯੋਗ ਯੋਗਿੰਦਰ ਚੌਧਰੀ ਆਈ.ਆਰ. ਐਸ ਅਤੇ ਨਹਿਰੂ ਯੁਵਾ ਕੇਂਦਰ ਦੇ ਰਹਿ ਚੁੱਕੇ ਐਕਸੀਕਿਊਟਿਵ ਡਾਇਰੈਕਟਰ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕ ਤੇ ਮਾਨਯੋਗ ਚੌਧਰੀ ਸਾਹਿਬ ਨੇ ਕਿਹਾ ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਦਾ ਡਿਜਾਸਟਰ ਮੈਨਜਮੈਂਟ ਨੌਡਲ ਏਜੰਸੀ ਹੈ ਅਤੇ ਇਸ ਦੇ ਵਲੰਟੀਅਰਸ ਹਰ ਆਪਦਾ ਵਿੱਚ ਸਭ ਤੋਂ ਪਹਿਲਾਂ ਲੋਕਾਂ ਨੂੰ ਬਚਾਉਣ ਦਾ ਕੰਮ ਕਰਦੇ ਹਨ।ਇਸ ਦੇ ਨਾਲ ਉਹਨਾਂ ਨੇ ਕਿਹਾ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਸ ਜ਼ਿਲੇ ਦੇ ਯੂਥ ਕੋਆਰਡੀਨੇਟਰ ਨਾਲ ਮਿਲ ਕੇ  ਕੁਦਰਤੀ ਆਪਦਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਦਿੰਦੇ ਹੈ ਅਤੇ ਦਿੰਦੇ ਰਹਿਣਗੇ। ਇਸ ਮੌਕ ਤੇ ਸ੍ਰੀ ਸੈਮਸਨ ਮਸੀਹ ਜੀ ਆਏ ਹੋਏ  ਸਾਰੇ ਨੁਮਾਇੰਦੇ ਕੋਂਸਲਰ ਰਾਜਕੁਮਾਰ ਅਤੇ ਸ੍ਰੀ ਦੁਰਗਾ ਦਾਸ ਜੀ,ਸਰਪੰਚ ਸਾਹਿਬ, ਯੂਥ ਕਲੱਬਾਂ ਦਾ ਅਤੇ ਸਾਰੇ ਐਨ. ਵਾਈ .ਸੀ ਵਲੰਟੀਅਰਾਂ, ਰੋਬਿਨਜੀਤ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਕੌਰ, ਸੰਦੀਪ ਕੌਰ, ਕੁਲਦੀਪ ਕੌਰ, ਸ਼ਿਫਾਲੀ, ਪ੍ਰੀਤੀ ਕੌਰ, ਬਲਵਿੰਦਰ ਕੌਰ ਦਾ ਧੰਨਵਾਦ ਕੀਤਾ। ਜਿੰਨਾਂ ਨੇ ਇਸ ਕੰਮ ਨੂੰ ਪੂਰਾ ਕਰਨ ਵਿੱਚ ਯੋਗਦਾਨ ਦਿੱਤਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply