ਨਵੀਂ ਦਿੱਲੀ, 11 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਕਾਰਣ ਪ੍ਰਭਾਵਿਤ ਹੋਏ ਲੋਕਾਂ ਤੱਕ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 2 ਟ੍ਰਕ ਰਾਹਤ ਸਾਮਗ੍ਰੀ ਦੇ ਰਾਜੌਰੀ, ਪੂੰਛ ਅਤੇ ਨੌਸ਼ਹਿਰਾ ਲਈ ਰਵਾਨਾ ਕੀਤੇ ਗਏ। ਅਰਦਾਸ ਉਪਰੰਤ ਟ੍ਰਕਾਂ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਦੇ ਹੋਏ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਦਿੱਲੀ ਕਮੇਟੀ ਵੱਲੋਂ ਹੜ੍ਹ ਪਿੜਤਾਂ ਦੀ ਪੂਰੀ ਮਦਦ ਕਰਨ ਦੀ ਵਚਨਬੱਧਤਾ ਦੋਹਰਾਈ।
ਇਸ ਰਾਹਤ ਸਾਮਗ੍ਰੀ ਵਿੱਚ 2 ਟਨ ਚਾਵਲ, 1 ਟਨ ਦਾਲ, 500 ਕਿਲੋ ਚੀਨੀ, 100 ਕਿਲੋ ਚਾਹਪੱਤੀ, 50 ਰਜਾਈਆਂ, 54 ਤਲਾਈਆਂ, 36 ਤਕੀਏ, 1600 ਕੰਬਲ, 9,000 ਪੈਕੇਟ ਬਿਸਕਿਟ, 160 ਕਿਲੋ ਸੁਕਾ ਦੂੱਧ, 1200 ਪੈਕੇਟ ਰੇਡੀਮੇਡ ਕਪੜੇ ਅਤੇ 50 ਬੋਰੇ ਬੀਬੀਆਂ ਅਤੇ ਬੱਚਿਆਂ ਦੇ ਕਪੜਿਆਂ ਦੇ ਸ਼ਾਮਿਲ ਹਨ। ਖੁਰਾਨਾ ਨੇ ਇਸ ਸਾਮਗ੍ਰੀ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਤੋਂ ਬਾਅਦ ਲੋੜ ਪੈਣ ਤੇ ਹੋਰ ਰਾਹਤ ਸਾਮਗ੍ਰੀ ਵੀ ਭੇਜਣ ਦੀ ਗੱਲ ਕਹੀ। ਇਸ ਮੌਕੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ ਅਤੇ ਅਕਾਲੀ ਆਗੂ ਗੁਰਮੀਤ ਸਿੰਘ ਫੈਡਰੇਸ਼ਨ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …