ਛੁੱਟੀ ਕੱਟ ਕੇ ਵਾਪਿਸ ਆਏ ਜਵਾਨਾਂ ਨੂੰ ਕੀਤਾ ਜਾਵੇਗਾ ਇਕਾਂਤਵਾਸ
ਪਠਾਨਕੋਟ, 17 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਹੈ ਕਿ ਮੋਜੂਦਾ ਸਮੇਂ ਕੋਰੋਨਾ ਮਹਾਂਮਾਰੀ ਦੇ ਚੱਲਦੇ ਜਿਲ੍ਹਾ ਪਠਾਨਕੋਟ ਵਿਖੇ ਸਥਾਪਿਤ ਬੀ.ਐਸ.ਐਫ ਕੈਂਪ ਮਾਧੋਪੁਰ ਦੇ ਜੋ ਜਵਾਨ ਕਿ ਛੁੱਟੀ ਕੱਟ ਕੇ ਵਾਪਿਸ ਯੂਨਿਟ ਵਿੱਚ ਆ ਰਹੇ ਹਨ, ਉਨ੍ਹਾਂ ਨੂੰ 14 ਦਿਨ੍ਹਾਂ ਲਈ ਇਕਾਂਤਵਾਸ ਕਰਨਾ ਅਤਿ ਜਰੂਰੀ ਹੈ।
ਇਸ ਲਈ ਅਮਨ ਭੱਲਾ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਕੋਟਲੀ ਪਠਾਨਕੋਟ ਨੂੰ ਅਗਲੇ ਹੁਕਮਾਂ ਤੱਕ ਰਿਕੋਜ਼ਿਟ ਕੀਤਾ ਗਿਆ ਹੈ।