Sunday, December 22, 2024

ਕਰੋਨਾ ਬਲਵਾਨ

ਕੱਲ੍ਹ ਤੱਕ ਮੂੰਹ ਸੀ ਜਿਹੜੇ ਰੁਮਾਲ ਬੰਨ੍ਹਦੇ
ਕਰ ਦੇਂਦੀ ਸੀ ਪੁਲਿਸ ਚਲਾਨ ਪਿਆਰੇ,
ਅੱਜ ਮੂੰਹ ਨੁੰ ਜਿਹੜਾ ਨਾ ਢੱਕ ਨਿਕਲੇ
ਪੁਲਿਸ ਕੁੱਟਦੀ ਰੜੇ ਮੈਦਾਨ ਪਿਆਰੇ,
ਦਿਨਾਂ ਵਿੱਚ ਕਨੂੰਨ ਨੇ ਬਦਲ ਜਾਂਦੇ
ਹੱਥ ਜੋੜ ਕੇ ਕੈਦੀ ਹਨ ਬਾਹਰ ਕੱਢੇ,
ਪਸਨਾਵਾਲੀਆ ਬੁਰਜ਼ ਮੀਨਾਰ ਢਾਹ ਲਏ
ਨਿੱਕੂ ਕਰੋਨਾ ਹੈ ਕਿੰਨਾ ਬਲਵਾਨ ਪਿਆਰੇ।

ਜਿਸਦਾ ਗੋਡਾ ਸੀ ਜੱਗ ਦੀ ਧੌਣ ਉਤੇ
ਉਹ ਅਮਰੀਕਾ ਕਰੋਨੇ ਨੇ ਰੋਲਿਆ ਜੀ,
ਇੱਕ ਕਬਰ ਵਿੱਚ ਦੋ ਸੌ ਪਏ ਮੁਰਦੇ
ਬੂਹਾ ਹਸ਼ਰ ਕਰੋਨੇ ਨੇ ਖੋਲਿਆ ਜੀ,
ਟਰੰਪ ਚੀਨ ਨੂੰ ਦੇਵੇ ਗਿੱਦੜ ਭਬਕੀ,
ਵੂਹਾਨ ਸ਼ਹਿਰ ਨੂੰ ਕਹੇ ਉਡਾ ਦਿਆਂਗਾ,
ਪਸਨਾਵਾਲੀਆ ਚੀਨ ਹੈ ਅਨੰਦ ਕਰਦਾ
ਮੂੰਹ ਉਸ ਨੇ ਕਦੇ ਨਾ ਖੋਲਿਆ ਜੀ।

 

 

 

 

ਸੁੱਚਾ ਸਿੰਘ ਪਸਨਾਵਾਲ
ਮੋ – 99150 33740

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …