ਯਾਦ ਆਉਂਦਾ ਹੈ ਉਹ ਪਲਕ ਝਪਕਦੇ ਹੀ ਚਾਲੀ ਮਿੰਟਾਂ ਦੇ ਪੀਰੀਅਡ ਦਾ ਲੰਘ ਜਾਣਾ।
ਕਦੇ ਕਦੇ ਕੁੱਝ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਕਰਨਾ
ਅਤੇ ਇੱਕ ਨਵਾਂ ਹੀ ਤਜ਼ੱਰਬਾ ਲੈ ਕੇ ਕਲਾਸ ਤੋਂ ਬਾਹਰ ਆਉਣਾ।
ਹੁਣ ਇਸ ਆਨਲਾਈਨ ਟੀਚਿੰਗ ਦੇ ਚੱਕਰਾਂ `ਚ ਫਸ ਜੇ ਗਏ ਆਂ,
ਕਦੇ ਕੰਪਿਊਟਰ ਕਦੇ ਮੋਬਾਇਲ ਦੀ ਸਕਰੀਨ ਦੇਖ ਦੇਖ ਅੱਕ ਜੇ ਗਏ ਆਂ।
ਕਿੱਦਾਂ ਪਤਾ ਲੱਗੂ ਕਿਸ ਨੂੰ ਕਿੰਨਾ ਸਮਝ ਹੈ ਆਇਆ,
ਤੇ ਕਿਸ ਨੇ ਕਿੰਨਾ ਸਿਲੇਬਸ ਮੁਕਾਇਆ,
ਪਰ ਫੇਰ ਵੀ ਈ-ਲਰਨਿੰਗ ਦੇ ਲਈ ਸਭ ਨੇ ਨੈਟ ਪੈਕ ਹੈ ਪਵਾਇਆ।
ਪੀ.ਪੀ.ਟੀ, ਪੀ.ਡੀ.ਐਫ ਤੇ ਵੀਡੀਓ ਲੈਕਚਰ ਕਿੱਥੇ ਹੁੰਗਾਰੇ ਭਰਦੇ ਨੇ,
ਮੈਡਮ ਮੈਨੂੰ ਸਮਝ ਨਹੀ ਆਇਆ, ਮੈਡਮ ਰਿਪੀਟ ਕਰਨਾ ਜੀ- ਇਹ ਸੁਣਨ ਨੂੰ ਕੰਨ ਹੁਣ ਤਰਸਦੇ ਨੇ।
ਚੁੱਪ ਕਰੋ ਬੱਚਿਓ, ਸ਼ੋਰ ਨਾ ਪਾਓ, ਕਿਸ ਨੂੰ ਇਹ ਗੱਲ ਕਹੀਏ,
ਵੱਟਸਐਪ ਨੂੰ ਆਨ ਕਰਕੇ ਬੱਸ ਤੱਕਦੇ ਉਸ ਦੇ ਵੱਲ ਰਹੀਏ।
ਨਿੱਕੀ ਜਿਹੀ ਪ੍ਰਾਬਲਮ ‘ਤੇ ਜੇਕਰ ਕੋਈ ਢਾਹ ਕੇ ਢੇਰੀ ਬਹਿ ਜਾਂਦਾ,
ਕੁੱਝ ਨਹੀਂ ਹੁੰਦਾ ਜਲਦੀ ਬਣਜੂ, ਆ ਕੇ ਕੋਈ ਕਹਿ ਜਾਂਦਾ।
ਫਿਰ ਉਠਦਾ ਜੋਸ਼ ਨਾਲ ਤੇ ਬੱਚਾ ਪ੍ਰੋਗਰਾਮ ਬਣਾਉਂਦਾ ਸੀ,
ਸੱਚੀ ਉਨ੍ਹਾਂ ਦਾ ਇੱਕ ਦੂਜੇ ਨੂੰ ਦੇਣਾ ਹੌਸਲਾ, ਮੈਨੂੰ ਬਹੁਤ ਹਸਾਉਂਦਾ ਸੀ।
ਕਿਥੋਂ ਮਿਲਣਾ ਉਹ ਕਲਾਸ ਰੂਮ ਦਾ ਨਿੱਘ ਇਨ੍ਹਾਂ ਸਕਰੀਨਾਂ ਤੋਂ,
ਹੁਣ ਤਾਂ ਅੱਕੀ ਬੈਠੀ ਆਂ ਇਨ੍ਹਾਂ ਵੱਟਸਐਪ ਦੀਆਂ ਬੀਪਾਂ ਤੋਂ।
ਟੀਚਰ ਵੀ ਅਡਵਾਂਸ ਹੋ ਗਏ ਟੈਕਨਾਲੋਜੀ ਨਵੀਂ ਅਪਣਾਉਣਗੇ,
ਪਰ ਉਹ ਡਾਇਲਾਗ ਤੇ ਸਟੂਡੈਂਟ ਇੰਟਰਐਕਸ਼ਨ ਇਸ ਵਰੁਚਅਲ ਰੈਲਟੀ ‘ਚ ਕਿੱਥੋਂ ਲਿਆਉਣਗੇ।
ਉਹ ਅਨੰਦ ਇਸ ਵਰੁਚਅਲ ਰੈਲਟੀ ‘ਚ ਕਿੱਥੋਂ ਲਿਆਉਣਗੇ।
ਪ੍ਰੋ. ਸਪਨਜੀਤ ਕੌਰ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ,
ਤਲਵੰਡੀ ਸਾਬੋ।(ਬਠਿੰਡਾ)