ਕੋਈ ਆਖੇ ਰੱਬ ਨੇੜੇ ਰਹਿੰਦਾ
ਕੋਈ ਆਖੇ ਰਹਿੰਦਾ ਏ ਦੂਰ
ਮਨ ਅੰਦਰ ਨਾ ਝਾਤ ਮਾਰਣ
ਬੈਠੇ ਕਰੀ ਨੇ ਸਭ ਗਰੂਰ।
ਕੋਈ ਆਖੇ ਰੱਬ ਅੰਦਰ ਵੱਸਦਾ
ਬੰਦੇ ਨੂੰ ਬੰਦਾ ਦੱਸਦਾ
ਉਹਦੇ ਚਿਹਰੇ ਝਲਕੇ ਨੂਰ
ਬੈਠੇ ਕਰੀ ਨੇ ਸਭ ਗਰੂਰ।
ਚੰਗਾ ਕੰਮ ਕੀਤਾ ਬੰਦੇ ਕੀਤਾ
ਰੱਬ ਨੇ ਕਹਿਣ ਲਹੂ ਹੈ ਪੀਤਾ
ਕਿਵੇਂ ਕਰੂਗਾ ਮੁਆਫ਼ ਹਜ਼ੂਰ
ਬੈਠੇ ਕਰੀ ਨੇ ਸਭ ਗਰੂਰ।
ਸੋਹਣੇ ਸਭ ਲਿਖਣ ਅਲਫਾਜ਼
ਵਾਹਿਗੁਰੂ, ਅੱਲ੍ਹਾ ਹੂ ਦੀ ਵਾਜ਼
ਸੁਖਚੈਨ, ਤੂੰ ਵੀ ਹੋ ਮਸ਼ਹੂਰ
ਬੈਠੇ ਕਰੀ ਨੇ ਸਭ ਗਰੂਰ।
ਧਰਮਾਂ ਦੇ ਵਿੱਚ ਵੰਡੀ ਦੁਨੀਆ
ਹੁਸਨਾਂ ਦੀ ਏ ਮੰਡੀ ਦੁਨੀਆ
ਠੱਠੀ ਭਾਈ, ਰਹਿ ਤੂੰ ਦੂਰ
ਬੈਠੇ ਕਰੀ ਨੇ ਸਭ ਗਰੂਰ।
ਸੁਖਚੈਨ ਸਿੰਘ
ਠੱਠੀ ਭਾਈ।
ਮੋ – 84379 32924