ਮੁਆਫੀ ਨਾਲੋਂ ਵੱਡਾ ਕੋਈ ਹੈ ਦਾਨ ਨੀ
ਹਉਮੈ ਨਾਲੋਂ ਉੱਚਾ ਕੋਈ ਆਸਮਾਨ ਨੀ।
ਘੁਮੰਡ ’ਚ ਨਾ ਆ ਕੇ ਸਿਰ ਉੱਚਾ ਚੁੱਕੀਏ
ਦੁਸ਼ਮਣ ਨੂੰ ਵੇਖ ਕੇ ਕਦੇ ਨਾ ਥੁੱਕੀਏੇ।
ਸੂਈ ਵਾਲਾ ਕੰਮ ਕਰੇ ਤਲਵਾਰ ਨਾ
ਯਾਰ ਨਾਲ ਕਰੋ ਕਦੇ ਯਾਰ ਮਾਰ ਨਾ।
ਗਿਆਨ ਨੂੰ ਬਣਾਓ ਜੀ ਗੁਰੂ ਆਪਣਾ
ਪਾਪ ਕਰਨੋਂ ਹਟਣ ਕਦੇ ਨਾ ਪਾਪਣਾ।
ਨਿੰਦਾ ਸੁਣ ਆਪਣੀ ਖਾਮੋਸ਼ ਰਹੀਏ ਜੀ
ਉਸਤਾਦਾਂ ਦੀ ਹਮੇਸ਼ਾਂ ਪੈਂਦ ਵੱਲ੍ਹੇ ਬਹੀਏ ਜੀ।
ਝੂਠੀ ਪ੍ਰਸ਼ੰਸਾ ਖਾਵੇ ਚੰਗਿਆਈ ਨੂੰ।
ਦੂਜਿਆਂ ਦੇ ਰਾਹ ’ਚ ਖੋਦੀਏ ਨਾ ਖਾਈ ਨੂੰ।
ਕਰੋਧ ਤੇ ਹਨੇਰ ਹੁੰਦੇ ਪੱਕੇ ਯਾਰ ਨੇ
ਅਖੀਰ ਵੇਲੇ ਕੰਮ ਆਉਂਦੇ ਬੰਦੇ ਚਾਰ ਨੇ।
ਅਪਰਾਧ ਨੂੰ ਨਾ ਦੇਈਏ ਬਈ ਹੱਲਾਸ਼ੇਰੀ ਜੀ
ਮੌਤ ਪਿੱਛੋਂ ਮੁਕਦੀ ਬੰਦੇ ਦੀ ਮੇਰੀ ਜੀ।
ਭਰਿੰਡਾਂ ਦੇ ਖੱਖਰ ਨੂੰ ਕਦੇ ਨਾ ਛੇੜੀਏ।
ਬਿਨਾਂ ਵਜ੍ਹਾ ‘ਬੜੈਚ ਸਿਆਂ’ ਨਾ ਨਲਕਾ ਗੇੜੀਏ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।ਮੋ -75279-31887