Friday, November 22, 2024

ਭਾਈ ਰੇਸ਼ਮ ਸਿੰਘ ‘ਸੁਖਮਨੀ ਸੇਵਾ ਵਾਲਿਆਂ’ ਦਾ ਲਿਖਤ ਕਿਤਾਬਚਾ ਸਿ’ਖ ਦੀ ਜਿੰਦੁਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਰੀ

ਅੰਮ੍ਰਿਤਸਰ, 11 ਅਕਤੂਬਰ (ਗੁਰਪ੍ਰੀਤ ਸਿੰਘ)- ਪ੍ਰਸਿੱਧ ਵਿਦਵਾਨ ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲਿਆਂ’ ਦਾ ਕਿਤਾਬਚਾ’ ‘ਸਿੱਖ ਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀ: ਹੈਡ ਗ੍ਰੰਥੀ ਅਤੇ ਸ: ਮਨਜੀਤ ਸਿੰਘ ਤੇ ਸz: ਸਤਬੀਰ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਜਾਰੀ ਕੀਤਾ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਸz: ਮਨਜੀਤ ਸਿੰਘ ਤੇ ਸ: ਸਤਬੀਰ ਸਿੰਘ ਸਕੱਤਰ ਨੇ ਕਿਹਾ ਕਿ ਭਾਈ ਰੇਸ਼ਮ ਸਿੰਘ ਗੁਰਬਾਣੀ ਤੇ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਗੁਰਸਿੱਖ ਹਨ ਅਤੇ ਉਨ੍ਹਾਂ ਦੁਆਰਾ ਹੁਣ ਤੱਕ ਲਿਖਿਆ ਗਿਆ ਸਾਰਾ ਸਾਹਿਤ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਭਾਈ ਰੇਸ਼ਮ ਸਿੰਘ ਨੇ  ਹੁਣ ਤੱਕ ਲਗਭਗ 15 ਕਿਤਾਬਚੇ ਅਤੇ ਇਕ ਪੁਸਤਕ ਅਤੇ 10 ਕੈਲੰਡਰ ਗੁਰਮਤਿ ਗਿਆਨ ਤੇ ਅਧਾਰਿਤ ਆਪਣੀ ਕਲਮ ਹੇਠ ਪ੍ਰਕਾਸ਼ਿਤ ਕਰਵਾਏ ਹਨ। ਜਿਨ੍ਹਾਂ ਵਿੱਚ ਸਿੱਖ ਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਨ੍ਹਾਂ ਵੱਲੋੰ ਲਿਖਿਆ ਕਿਤਾਬਚਾ ਅੱਜ ਰੀਲੀਜ਼ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਚੌਪਈ ਸਾਹਿਬ ਦੀ ਪਾਵਨ ਬਾਣੀ ਦੇ ਸਰਲ ਅਰਥ, ਗੁਰਮਤਿ ਦੇ ਅਨਮੋਲ ਵਿਚਾਰ, ਮਨਿ ਜੀਤੈ ਜਗੁ ਜੀਤ, ਅਨੰਦ ਸਾਹਿਬ (ਸਟੀਕ) ਜਾਪੁ ਸਾਹਿਬ ਸਟੀਕ, ਜਪੁਜੀ ਸਾਹਿਬ (ਸਟੀਕ) ਸ੍ਰੀ ਸੁਖਮਨੀ ਸਾਹਿਬ (ਸਟੀਕ), ਬਾਰਹ ਮਾਹਾ (ਸਟੀਕ), ਲੰਗਰੁ ਚਲੈ ਗੁਰ ਸਬਦਿ ਹਰਿ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਮਹਾਨ ਸਿੱਖ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਵਿੱਤਰ ਜੀਵਨ ਦੀ ਅਮਰ ਗਾਥਾ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਪਵਿੱਤਰ ਜੀਵਨ ਦੀ ਅਮਰ ਗਾਥਾ ਆਦਿ ਪ੍ਰਸਿੱਧ ਪੁਸਕਤਾਂ ਪਾਠਕਾਂ ਦੇ ਸਨਮੁਖ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਭਾਈ ਰੇਸ਼ਮ ਸਿੰਘ ਨੇ ਬੜੀ ਸਰਲ ਅਤੇ ਸੰਖੇਪ ਭਾਸ਼ਾ ਵਿੱਚ ਪਾਠਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਇਹ ਪੁਸਤਕਾਂ ਭੇਟਾ ਰਹਿਤ ਛਪਵਾਈਆਂ ਹਨ ਅਤੇ ਇਨ੍ਹਾਂ ਪੁਸਕਤਾਂ ਰਾਹੀਂ ਉਹ ਅਨੇਕਾਂ ਪਾਠਕਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਕਾਮਯਾਬ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਭਾਈ ਰੇਸ਼ਮ ਸਿੰਘ ਨੇ ਆਪਣੀਆਂ ਪੁਸਕਤਾਂ ਵਿੱਚ ਗੁਰਮਿਤ ਗੂੜ ਗਿਆਨ ਦੀਆਂ ਬਾਤਾਂ ਪਾਈਆਂ ਹਨ ਤੇ ਅਕਾਲ ਪੁਰਖ ਨਾਲ ਅਭੇਦ ਹੋਣ ਦੀਆਂ ਗੁੱਜੀਆਂ ਰਮਜਾਂ ਨੂੰ ਸਮੋਇਆ ਹੈ। ਉਨ੍ਹਾਂ ਕਿਹਾ ਕਿ ਸਾਡੀ PPN11101420ਸਤਿਗੁਰੂ ਪਾਤਸ਼ਾਹ ਅੱਗੇ ਇਹ ਅਰਦਾਸ ਹੈ ਕਿ ਭਾਈ ਰੇਸ਼ਮ ਸਿੰਘ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਅਤੇ ਇਸੇ ਤਰ੍ਹਾਂ ਪਾਠਕਾਂ ਨੂੰ ਆਪਣੀ ਸੁਹਿਰਦ ਲੇਖਣੀ ਰਾਹੀਂ ਗੁਰੂ ਚਰਨਾਂ ਨਾਲ ਜੋੜਦੇ ਰਹਿਣ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply