Friday, September 20, 2024

ਚਾਹਤ ਡਾਂਸ ਅਕਾਦਮੀ ਨੇ ਕਰਵਾ ਚੌਥਾ ਮੌਕੇ ਕਰਵਾਈਆਂ ਵੱਖ-ਵੱਖ ਪ੍ਰਤਿਯੋਗਤਾਵਾਂ

PPN12101402
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਚਾਹਤ ਡਾਂਸ ਅਕਾਦਮੀ ਦੁਆਰਾ ਕਰਵਾ ਚੌਥਾ ਮੌਕੇ ਸੰਜੀਵ ਪੈਲੇਸ ਵਿੱਚ ਸੁਹਾਗਨਾਂ ਦੀਆਂ ਵੱਖ-ਵੱਖ ਪ੍ਰਤਿਯੋਗਤਾਵਾਂ ਕਰਵਾਈਆਂ। ਜਾਣਕਾਰੀ ਦਿੰਦੇ ਹੋਏ ਅਕੈਡਮੀ ਦੀ ਸੰਚਾਲਕ ਰਾਜਨ ਕਲਸੀ ਨੇ ਦੱਸਿਆ ਕਿ ਕਰਵਾ ਚੌਥ ਮੌਕੇ ਅੱਜ ਸੁਹਾਗਨਾਂ ਦੇ ਮਾਡਲਿੰਗ ਮੁਕਾਬਲੇ , ਡਾਂਸ ਮੁਕਾਬਲੇ , ਵਨ ਮਿੰਟ ਮੁਕਾਬਲੇ ਕਰਵਾਈ ਗਈ ਇਸ ਮੌਕੇ ਕਰਵਾ ਕਵੀਨ ਵੀ ਕੱਢੀ ਗਈ।ਉਨ੍ਹਾਂ ਨੇ ਦੱਸਿਆ ਕਿ ਕਰਵਾ ਕਵੀਨ ਵਿੱਚ ਪਹਿਲਾ ਸਥਾਨ ਤੇ ਨੇਹਾ, ਦੂਜਾ ਸਥਾਨ ਸ਼ਵੇਤਾ ਡੋਡਾ ਅਤੇ ਤੀਜਾ ਸਥਾਨ ਵਿਧੀ ਪੁਜਾਰਾ ਨੇ ਹਾਸਲ ਕੀਤਾ।ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਨਿਰਣਾਇਕ ਦੀ ਭੂਮਿਕਾ ਜੋਤੀ ਯਾਦਵ ਅਤੇ ਐਂਕਰ ਦੀ ਭੂਮਿਕਾ ਪਲਕ ਨੇ ਨਿਭਾਈ ।ਇਸ ਮੌਕੇ ਅਮੀਸ਼ਾ ਧਮੀਜਾ, ਇੰਦੂ ਛਾਬੜਾ, ਅਦਿਤੀ, ਆਰਤੀ, ਰੀਤੂ ਆਦਿ ਹਾਜਰ ਸਨ ।
ਇਸ ਤੋਂ ਇਲਾਵਾ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਸਮੁੱਚੇ ਭਾਰਤ ਵਿਚ ਅੱਜ ਬੜੀ ਧੂਮਧਾਮ ਨਾਲ ਮਨਾਇਆ ਗਿਆ।ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਔਰਤਾਂ ਵੱਲੋਂ ਕੀਤੇ ਵਰਤ ਦੌਰਾਨ ਅੱਜ ਫ਼ਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਮੰਦਿਰਾਂ ਵਿਚ ਭਾਰੀ ਭੀੜ ਦੇਖਣ ਨੂੰ ਮਿਲੀ। ਅੰਮ੍ਰਿਤ ਵੇਲੇ ਤੋਂ ਭੁੱਖੀਆਂ ਪਿਆਸੀਆਂ ਸੁਹਾਗਣਾਂ ਔਰਤਾਂ ਨੇ ਸਥਾਨਕ ਲਕਸ਼ਮੀ ਨਰਾਇਣ ਮੰਦਿਰ ਵਿਖੇ ਕਥਾ ਸਰਵਨ ਕੀਤੀ। ਇਸ ਮੌਕੇ ਸ੍ਰੀਮਤੀ ਸੁਦੇਸ਼ ਕੁੱਕੜ, ਊਸ਼ਾ ਵਡੇਰਾ, ਚਾਰੂ ਵਡੇਰਾ, ਮੰਨੂੰ ਵਡੇਰਾ, ਰੀਟਾ ਖੇੜਾ, ਜੋਤੀ ਵਡੇਰਾ, ਨੀਤੂ, ਭਾਵਨਾ ਮਿੱਢਾ, ਅੰਜੂ ਗਰਗ, ਸੁਰਕਸ਼ਾ ਛਾਬੜਾ ਆਦਿ ਨੇ ਮੰਦਿਰ ਵਿਖੇ ਪੁਜਾਰਨ ਤੋਂ ਕਥਾ ਸਰਵਨ ਕੀਤੀ। ਇਸੇ ਤਰ੍ਹਾਂ ਹੀ ਬਸਤੀ ਹਜ਼ੂਰ ਸਿੰਘ ਵਿਖੇ ਵੀ ਔਰਤਾਂ ਨੇ ਇਕ ਘਰ ਵਿਚ ਇਕੱਠੀਆਂ ਹੋ ਕੇ ਕਰਵਾ ਚੌਥ ਨਾਲ ਸੰਬਧਿਤ ਕਥਾ ਸੁਣੀ। ਇਸ ਮੌਕੇ ਸੰਜਨਾਂ ਸਿਡਾਨਾ, ਅਮੀਸ਼ਾ ਕਾਮਰਾ, ਬਾਵਾ ਸੇਤੀਆ, ਅਨੀਤਾ ਵਾਟਸ, ਸੁਨੀਤਾ ਚਾਵਲਾ, ਪੂਨਮ ਰਾਣੀ, ਸ਼ਾਲੂ ਚਲਾਨਾਂ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਫ਼ਾਜ਼ਿਲਕਾ ਸ਼ਹਿਰ ਦੇ ਚੰਚਲਾ ਮਾਤਾ ਮੰਦਿਰ, ਦੁਰਗਿਆਨਾ ਮੰਦਿਰ, ਪ੍ਰਣਾਮੀ ਮੰਦਿਰ, ਪਰਸ਼ੂ ਰਾਮ ਮੰਦਿਰ, ਗੀਤਾ ਭਵਨ, ਰਾਮ ਮੰਦਿਰ, ਸਾਧੂ ਆਸ਼ਰਮ, ਬਾਲਾ ਜੀ ਧਾਮ ਆਦਿ ਵਿਖੇ ਵੀ ਭਾਰੀ ਗਿਣਤੀ ਵਿਚ ਸੁਹਾਗਣਾਂ ਨੇ ਕਰਵਾ ਚੌਥ ਦੀ ਕਥਾ ਸੁਣੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply